ਲੁਧਿਆਣਾ : ਗੁਆਂਢਣ ਨੇ ਪੁਲਿਸ ਮੁਲਾਜ਼ਮ ਦੀ ਢਾਈ ਸਾਲ ਦੀ ਬੱਚੀ ਦਾ ਕੀਤਾ ਕਤਲ, ਪੜ੍ਹੋ ਹੈਰਾਨ ਕਰਨ ਵਾਲਾ ਕਾਰਨ

0
1655

ਸ਼ਿਮਲਾਪੁਰੀ ਤੋਂ ਐਕਟਿਵਾ ‘ਤੇ ਲੈ ਕੇ ਗਈ ਸੀ ਬੱਚੀ ਨੂੰ, ਜਲੰਧਰ ਬਾਈਪਾਸ ‘ਤੇ ਸਥਿਤ ਕਾਲੋਨੀ ‘ਚ ਘਟਨਾ ਨੂੰ ਦਿੱਤਾ ਅੰਜਾਮ

ਲੁਧਿਆਣਾ | ਹੈੱਡ ਕਾਂਸਟੇਬਲ ਦੀ ਢਾਈ ਸਾਲਾ ਬੇਟੀ ਦਿਲਰੋਜ ਕੌਰ ਨੂੰ ਦੁਸ਼ਮਣੀ ਦੇ ਚੱਲਦਿਆਂ ਐਤਵਾਰ ਨੂੰ ਸ਼ਿਮਲਾਪੁਰੀ ਕਵਾਲਟੀ ਚੌਕ ਦੇ ਕੋਲ ਸਥਿਤ ਗਲੀ ਨੰਬਰ 8 ‘ਚ ਅਗਵਾ ਕਰਨ ਤੋਂ ਬਾਅਦ ਜਲੰਧਰ ਨੇੜੇ ਇਕ ਕਾਲੋਨੀ ‘ਚ ਲਿਜਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਤੇ ਬਾਈਪਾਸ ਦੇ ਕੋਲ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿੱਤਾ।

ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਬੱਚੀ ਨੂੰ ਲੈ ਕੇ ਨਿੱਜੀ ਹਸਪਤਾਲ ਪਹੁੰਚੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸ਼ਿਮਲਾਪੁਰੀ ਤੇ ਸਲੇਮਟਾਬਰੀ ਦੀ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਚਲਾ ਕੇ ਆਰੋਪੀ ਔਰਤ ਨੀਲਮ (33) ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਖਿਲਾਫ਼ ਕਤਲ ਤੇ ਅਗਵਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਅਨੁਸਾਰ ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਹਨ, ਜੋ ਸਰਪੰਚ ਦੇ ਗੰਨਮੈਨ ਵਜੋਂ ਕੰਮ ਕਰ ਰਹੇ ਹਨ। ਐਤਵਾਰ ਨੂੰ ਉਸ ਦੀ ਬੇਟੀ ਗਲੀ ‘ਚ ਖੇਡ ਰਹੀ ਸੀ। ਦੁਪਹਿਰ ਕਰੀਬ 2:30 ਵਜੇ ਅਚਾਨਕ ਦਿਲਰੋਜ ਗਾਇਬ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕੰਟਰੋਲ ਰੂਮ ਤੇ ਫੋਨ ਕੀਤਾ।

ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਫੁਟੇਜ ‘ਚ ਦਿਲਰੋਜ ਨੂੰ ਨੀਲਮ ਨਾਲ ਐਕਟਿਵਾ ‘ਤੇ ਜਾਂਦੇ ਦੇਖਿਆ ਗਿਆ। ਦੂਜੇ ਪਾਸੇ ਨੀਲਮ ਬੱਚੀ ਨੂੰ ਲੈ ਕੇ ਜਲੰਧਰ ਬਾਈਪਾਸ ‘ਤੇ ਸਥਿਤ ਇਕ ਕਾਲੋਨੀ ‘ਚ ਗਈ। ਉਥੇ ਉਸ ਨੇ ਬੱਚੀ ਦਾ ਗਲਾ ਵੱਢ ਦਿੱਤਾ, ਜਿਸ ਨਾਲ ਦਿਲਰੋਜ ਬੇਹੋਸ਼ ਹੋ ਗਈ ਪਰ ਉਸ ਦਾ ਸਾਹ ਚੱਲ ਰਿਹਾ ਸੀ।

ਆਰੋਪੀ ਔਰਤ ਨੇ ਝਾੜੀਆਂ ‘ਚ ਮਿੱਟੀ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿੱਤਾ ਤੇ ਉਥੋਂ ਨਿਕਲ ਗਈ। ਇਸ ਦੌਰਾਨ ਕਾਲੋਨੀ ਦੇ ਸੁਰੱਖਿਆ ਗਾਰਡ ਨੇ ਦੇਖਿਆ ਕਿ ਜਦੋਂ ਔਰਤ ਆਈ ਤਾਂ ਬੱਚੀ ਉਸ ਦੇ ਨਾਲ ਸੀ ਪਰ ਜਾਂਦੇ ਸਮੇਂ ਉਹ ਇਕੱਲੀ ਸੀ। ਜਦੋਂ ਉਸ ਨੇ ਝਾੜੀਆਂ ਨੇੜੇ ਜਾ ਕੇ ਦੇਖਿਆ ਤਾਂ ਬੱਚੀ ਦੇ ਕੱਪੜੇ ਮਿੱਟੀ ‘ਚੋਂ ਬਾਹਰ ਆਏ ਹੋਏ ਸਨ। ਉਸ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਮੌਕੇ ‘ਤੇ ਪਹੁੰਚੀ ਥਾਣਾ ਸਲੇਮਟਾਬਰੀ ਦੀ ਪੁਲਸ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਉਦੋਂ ਬੱਚੀ ਦੇ ਸਾਹ ਚੱਲ ਰਹੇ ਸਨ ਪਰ ਜਦੋਂ ਹਸਪਤਾਲ ਪਹੁੰਚੇ, ਉਦੋਂ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਫੋਨ ਲੋਕੇਸ਼ਨ ਟ੍ਰੇਸ ਕਰਦੇ ਹੋਏ ਆਰੋਪੀ ਨੀਲਮ ਨੂੰ ਗ੍ਰਿਫਤਾਰ ਕਰ ਲਿਆ।

CCTV ‘ਚ ਬੱਚੀ ਨੂੰ ਲਿਜਾਂਦੀ ਨਜ਼ਰ ਆਈ ਆਰੋਪੀ ਔਰਤ ਤਾਂ ਹੋਇਆ ਖੁਲਾਸਾ

ਪੁਲਸ ਮੁਤਾਬਕ ਨੀਲਮ ਨੇ ਦੱਸਿਆ ਕਿ ਉਸ ਦੇ 2 ਬੱਚੇ ਹਨ। ਉਹ ਕਾਫੀ ਸਮੇਂ ਤੋਂ ਇਸ ਇਲਾਕੇ ‘ਚ ਰਹਿ ਰਹੀ ਸੀ। ਗੁਆਂਢੀ ਹੈੱਡ ਕਾਂਸਟੇਬਲ ਅਕਸਰ ਉਸ ਦੇ ਬੱਚਿਆਂ ਨੂੰ ਗਲੀ ਵਿੱਚ ਖੇਡਣ ਤੋਂ ਰੋਕਦਾ ਸੀ। ਉਹ ਉਨ੍ਹਾਂ ਨੂੰ ਜ਼ਲੀਲ ਕਰਦਾ ਸੀ। ਇਸ ਕਾਰਨ ਉਸ ਨੇ ਆਲਮਗੀਰ ਰੋਡ ’ਤੇ ਡੈਲਟਾ ਕਾਲੋਨੀ ’ਚ ਦੂਜਾ ਮਕਾਨ ਬਣਾਇਆ ਹੋਇਆ ਸੀ। ਇਸ ਦੌਰਾਨ ਹੀ ਉਸ ਨੇ ਬਦਲਾ ਲੈਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਸ਼ਿਫਟਿੰਗ ਦਾ ਆਖਰੀ ਦਿਨ ਉਸ ਨੇ ਵਾਰਦਾਤ ਲਈ ਚੁਣਿਆ ਸੀ।

ਇਸ ਤੋਂ ਪਹਿਲਾਂ ਉਹ ਕਈ ਵਾਰ ਚੈਕਿੰਗ ਕਰਨ ਤੋਂ ਬਾਅਦ ਜਲੰਧਰ ਬਾਈਪਾਸ ‘ਤੇ ਸਥਿਤ ਕਾਲੋਨੀ ‘ਚ ਆਈ ਸੀ। ਐਤਵਾਰ ਨੂੰ ਜਦੋਂ ਉਹ ਘਰ ਦਾ ਆਖਰੀ ਸਮਾਨ ਲੈਣ ਆਈ ਤਾਂ ਦਿਲਰੋਜ ਨੂੰ ਟਾਫੀ ਦਿਵਾਉਣ ਦਾ ਲਾਲਚ ਦੇ ਕੇ ਐਕਟਿਵਾ ‘ਤੇ ਆਪਣੇ ਨਾਲ ਲੈ ਗਈ। ਸੀਸੀਟੀਵੀ ‘ਚ ਜਦੋਂ ਨੀਲਮ ਬੱਚੀ ਨੂੰ ਐਕਟਿਵਾ ‘ਤੇ ਲਿਜਾਂਦੀ ਦਿਸੀ ਤਾਂ ਇਸ ਦਾ ਖੁਲਾਸਾ ਹੋਇਆ।

ਕਾਲੋਨੀ ਦੇ ਗਾਰਡ ਨੇ ਔਰਤ ਨੂੰ ਬੱਚੀ ਦੇ ਨਾਲ ਜਾਂਦੇ ਦੇਖਿਆ, ਵਾਪਸ ਆਉਣ ‘ਤੇ ਇਕੱਲੇ ਆਉਣ ਤੇ ਹੋਇਆ ਸ਼ੱਕ

ਬੇਟੀ ਦੀ ਮੌਤ ਦਾ ਪਤਾ ਲੱਗਦਿਆਂ ਹੀ ਦਿਲਰੋਜ ਦੀ ਮਾਂ ਕਿਰਨ ਬੇਹੋਸ਼ ਹੋ ਗਈ। ਵਾਰ-ਵਾਰ ਧੀ ਨੂੰ ਪੁਕਾਰਦੀ ਰਹੀ ਤੇ ਫਿਰ ਨੇੜੇ ਹੀ ਪਈ ਧੀ ਦੀ ਤਸਵੀਰ ਨੂੰ ਆਪਣੇ ਸੀਨੇ ਨਾਲ ਲਾ ਲਿਆ। ਇਸ ਤੋਂ ਬਾਅਦ ਉਹ ਬਿਨਾਂ ਰੋਏ ਤੇ ਬਿਨਾਂ ਕੁਝ ਬੋਲੇ ਤਸਵੀਰ ਨੂੰ ਲੈ ਕੇ ਬੇਟੀ ਨੂੰ ਬੁਲਾਉਂਦੀ ਰਹੀ। ਫਿਰ ਅਚਾਨਕ ਉਹ ਉੱਚੀ-ਉੱਚੀ ਚੀਕਣ ਲੱਗੀ।

ਇਸ ਦੌਰਾਨ ਮੁਹੱਲੇ ਦੇ ਲੋਕ ਕਿਰਨ ਨੂੰ ਦਿਲਾਸਾ ਦਿੰਦੇ ਰਹੇ। ਲੋਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਆਪਣੀ ਬੇਟੀ ਨੂੰ ਸਕੂਲ ‘ਚ ਦਾਖਲ ਕਰਵਾਇਆ ਸੀ, ਉਸ ਤੋਂ ਪਹਿਲਾਂ ਉਹ ਪਲੇਅਵੇ ਜਾ ਰਹੀ ਸੀ।

ਲੋਕਾਂ ਨੇ ਆਰੋਪੀ ਦੇ ਭਰਾ ਦੀ ਕੀਤੀ ਕੁੱਟਮਾਰ

ਘਟਨਾ ਤੋਂ ਬਾਅਦ ਜਦੋਂ ਆਰੋਪੀ ਔਰਤ ਨੀਲਮ ਦਾ ਭਰਾ ਆਇਆ ਤਾਂ ਇਲਾਕੇ ਦੇ ਲੋਕਾਂ ਨੇ ਉਸ ਨੂੰ ਫੜ ਲਿਆ, ਜਿਸ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਉਸ ਨੂੰ ਜੁੱਤੀਆਂ ਤੇ ਡੰਡਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਪੀਸੀਆਰ ਪੁਲਿਸ ਮੌਕੇ ’ਤੇ ਪੁੱਜੀ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਬਚਾਇਆ ਪਰ ਇਸ ਦੌਰਾਨ ਮੁਲਾਜ਼ਮ ਨਾਲ ਹੱਥੋਪਾਈ ਵੀ ਹੋਈ। ਇਹ ਵੀ ਪਤਾ ਲੱਗਾ ਹੈ ਕਿ ਪੀੜਤਾਂ ਨੇ ਆਰੋਪੀ ਔਰਤ ਨੂੰ ਫੋਨ ਕਰਕੇ ਬੱਚੀ ਬਾਰੇ ਪੁੱਛਿਆ ਸੀ ਪਰ ਉਸ ਨੇ ਕਿਹਾ ਸੀ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।

“ਆਰੋਪੀ ਔਰਤ ਨੇ ਬੱਚੀ ਨੂੰ ਇਸ ਲਈ ਮਾਰਿਆ ਕਿਉਂਕਿ ਮੁਲਾਜ਼ਮ ਨੇ ਉਸ ਦੇ ਬੱਚਿਆਂ ਨੂੰ ਖੇਡਣ ਨਹੀਂ ਦਿੰਦਾ ਸੀ। ਫਿਲਹਾਲ ਉਸ ਤੋਂ ਪੁੱਛਗਿੱਛ ਜਾਰੀ ਹੈ।” -ਜੇ.ਏਲੈਂਚੇਜ਼ੀਅਨ, ਜੁਆਇੰਟ ਸੀ.ਪੀ.

MA ਪਾਸ ਕੁੜੀ 3 ਸਾਲ ਤੋਂ ਘਰ ‘ਚ ਬੰਦ, ਨਾ ਖਾਂਦੀ ਦਵਾਈ ਤੇ ਨਾ ਪਾਉਂਦੀ ਕੱਪੜੇ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ