ਲੁਧਿਆਣਾ : ਜ਼ਮੀਨੀ ਵਿਵਾਦ ‘ਚ ਪਿਓ-ਪੁੱਤ ‘ਤੇ ਵਿਅਕਤੀਆਂ ਕੀਤਾ ਕਾਤਲਾਨਾ ਹਮਲਾ, ਹਾਲਤ ਗੰਭੀਰ

0
434

ਲੁਧਿਆਣਾ | ਜ਼ਮੀਨੀ ਵਿਵਾਦ ਕਰਕੇ ਅੱਧੀ ਦਰਜਨ ਵਿਅਕਤੀਆਂ ਨੇ ਪਿਓ-ਪੁੱਤ ‘ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਮਲੇ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਸੰਨੀ ਵਰਮਾ, ਕਾਲਾ ਅਤੇ ਉਨ੍ਹਾਂ ਦੇ 4 ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਪੀੜਤਾਂ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਕਮਲਾ ਨਹਿਰੂ ਮਾਰਕੀਟ ਵਿਚ ਉਸ ਦਾ ਇਕ ਹੋਟਲ ਹੈ, ਜਿਸ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਦੋਂ ਉਹ 24 ਮਾਰਚ ਨੂੰ ਦੁਪਹਿਰ 1.30 ਵਜੇ ਉਥੇ ਪਹੁੰਚਿਆ ਤਾਂ ਛੱਤ ਤੋਂ ਬੇਟੇ ਮੋਹਿਤ ਘਈ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਉਹ ਛੱਤ ‘ਤੇ ਪਹੁੰਚੇ ਤਾਂ ਦੇਖਿਆ ਕਿ ਮੁਲਜ਼ਮ ਉਸ ਦੇ ਬੇਟੇ ਦੀ ਕੁੱਟਮਾਰ ਕਰ ਰਹੇ ਸਨ।

ਜਦੋਂ ਉਹ ਪੁੱਤ ਨੂੰ ਬਚਾਉਣ ਗਿਆ ਤਾਂ ਮੁਲਜ਼ਮਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਦੁਸ਼ਮਣੀ ਦਾ ਕਾਰਨ ਇਹ ਹੈ ਕਿ ਮੁਲਜ਼ਮ ਉਸ ਦੀ ਇਮਾਰਤ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਰਾਇਲ ਸਿਟੀ ਜਲੰਧਰ ਬਾਈਪਾਸ ਦੇ ਰਹਿਣ ਵਾਲੇ ਚਮਨ ਲਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।