ਲੁਧਿਆਣਾ : ਟੀ-ਸਟਾਲ ‘ਤੇ ਮਜ਼ਦੂਰ ਦਾ ਕਤਲ, ਪਤਨੀ ਦੀਆਂ ਅੱਖਾਂ ਸਾਹਮਣੇ ਹੋਈ ਵਾਰਦਾਤ

0
371

ਖੰਨਾ/ਲੁਧਿਆਣਾ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਖੰਨਾ ਫੋਕਲ ਪੁਆਇੰਟ ‘ਤੇ ਇਕ ਮਜ਼ਦੂਰ ਦੇ ਕਤਲ ਦੀ ਖਬਰ ਆਈ ਹੈ। ਮਜ਼ਦੂਰ ਮਾਰਕਫੈੱਡ ਨੇੜੇ ਚਾਹ ਦੇ ਖੋਖੇ ‘ਤੇ ਪਤਨੀ ਕੋਲ ਬੈਠਾ ਸੀ। ਇਸ ਦੌਰਾਨ ਮੁਲਜ਼ਮ ਉਸ ਦੇ ਮੱਥੇ ਵਿਚ ਗੋਲੀ ਮਾਰ ਕੇ ਫ਼ਰਾਰ ਹੋ ਗਿਆ। ਮ੍ਰਿਤਕ ਮਜ਼ਦੂਰ ਦੀ ਪਛਾਣ ਗਿਰਜਾ ਪ੍ਰਸਾਦ (68) ਵਾਸੀ ਫੋਕਲ ਪੁਆਇੰਟ ਖੰਨਾ ਵਜੋਂ ਹੋਈ ਹੈ।

murder in khanna

ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਖੋਲ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ। ਫਿਲਹਾਲ ਤਫਤੀਸ਼ ਜਾਰੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪੁੱਤਰ ਸੁਨੀਲ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੈਲਰ ‘ਚ ਕੰਮ ਕਰਦੇ ਸਨ ਅਤੇ ਮਾਂ ਅਨੀਤਾ ਦੇਵੀ ਚਾਹ ਦਾ ਸਟਾਲ ਚਲਾਉਂਦੀ ਹੈ। ।