ਲੁਧਿਆਣਾ । ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਰੋਡ ‘ਤੇ ਬੱਚੇ ਨਾਲ ਸਕੂਲ ਜਾ ਰਹੀ ਅਧਿਆਪਕ ਮਾਂ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਉਸ ਦੇ ਬੱਚੇ ਦੀ ਮੌਤ ਹੋ ਗਈ ਜਦੋਂਕਿ ਉਹ ਗੰਭੀਰ ਹਾਲਤ ਵਿਚ ਫੋਰਟਿਸ ਹਸਪਤਾਲ ਦਾਖਲ ਹੈ।
ਜਾਣਕਾਰੀ ਅਨੁਸਾਰ ਜਮਾਲਪੁਰ ਇਲਾਕੇ ਦੀ ਰਹਿਣ ਵਾਲੀ ਮੋਨਿਕਾ ਚੰਡੀਗੜ੍ਹ ਰੋਡ ਨਰਾਇਣ ਸਕੂਲ ਵਿਚ ਅਧਿਆਪਕਾ ਹੈ, ਉਸ ਦਾ 5 ਸਾਲ ਦਾ ਪੁੱਤਰ ਦੀਵਾਨ ਵੀ ਇਸੇ ਸਕੂਲ ਵਿਚ ਯੂ.ਕੇ.ਜੀ ਵਿੱਚ ਪੜ੍ਹਦਾ ਸੀ। ਅਧਿਆਪਕਾ ਆਪਣੇ ਬੇਟੇ ਨਾਲ ਐਕਟਿਵਾ ‘ਤੇ ਸਕੂਲ ਜਾ ਰਹੀ ਸੀ। ਜਦੋਂ ਉਸ ਨੇ ਫੋਰਟਿਸ ਹਸਪਤਾਲ ਦੇ ਸਾਹਮਣੇ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਸੜਕ ‘ਤੇ ਡਿੱਗ ਕੇ ਬੱਚਾ ਜ਼ਖਮੀ ਹੋ ਗਿਆ। ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਮਾਂ ਨੂੰ ਫੋਰਟਿਸ ਹਸਪਤਾਲ ਦੇ ਆਈਸੀਯੂ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਥਾਣਾ ਜਮਾਲਪੁਰ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਟਰੱਕ ਚਾਲਕ ਅਤੇ ਟਰੱਕ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।