ਲੁਧਿਆਣਾ | LEDs ਦੀ ਡਲਿਵਰੀ ਦੇ ਕੇ ਵਾਪਸ ਪਰਤ ਰਹੇ ਟੈਂਪੂ ਚਾਲਕ ਨੂੰ ਘੇਰਾ ਪਾ ਕੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ ਲਿਆ ਤੇ ਟੈਂਪੂ ‘ਚੋਂ 5 ਐਲਈਡੀਜ਼ ਲੈ ਗਏ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਟੈਂਪੂ ਚਾਲਕ ਜਸਪਾਲ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਛੋਟਾ ਹਾਥੀ ਚਲਾਉਂਦਾ ਹੈ। ਮਾਡਲ ਟਾਊਨ ਸਥਿਤ ਭਾਰਤ ਲਿੰਕ ਕਾਰਪੋਰੇਸ਼ਨ ਦੇ ਮੁਲਜ਼ਮ ਨਾਲ ਉਹ ਫਿਰੋਜ਼ਪੁਰ ਰੋਡ ‘ਤੇ ਇਕ ਐਲਈਡੀ ਛੱਡਣ ਲਈ ਗਿਆ ਤਾਂ ਉਹ ਸਾਢੇ ਦਸ ਵਜੇ ਪਿੰਡ ਬੱਦੋਵਾਲ ਦੇ ਲਾਗੇ ਪਹੁੰਚਿਆ ਤਾਂ ਘਟਨਾ ਵਾਪਰ ਗਈ।
ਪੀੜਤ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਜਿਵੇਂ ਹੀ ਗ੍ਰੈਂਡਵਾਕ ਵਾਲੇ ਪੁਲ ਦੇ ਲਾਗੇ ਪਹੁੰਚਿਆ ਤਾਂ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਟੈਂਪੂ ਵਿਚੋਂ 5 ਐਲਈਡੀ ਲੁੱਟ ਲਈਆਂ। ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ 3 ਅਣਪਛਾਤੇ ਬਦਮਾਸ਼ਾਂ ਖਿਲਾਫ ਕੇਸ ਦਰਜ ਕਰ ਲਿਆ ਹੈ।