ਲੁਧਿਆਣਾ : ਲਾਡੋਵਾਲ ਟੋਲ ਪਲਾਜ਼ਾ ਹੋਇਆ ਹੋਰ ਮਹਿੰਗਾ, ਨਵੇਂ ਰੇਟ ਇਸ ਤਰੀਕ ਤੋਂ ਹੋਣਗੇ ਲਾਗੂ

0
1014

ਲੁਧਿਆਣਾ | ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਲਾਡੋਵਾਲ, ਲੁਧਿਆਣਾ ਟੋਲ ਪਲਾਜ਼ਾ ਦਾ ਰੇਟ ਵਧਾ ਦਿੱਤਾ ਗਿਆ। ਇਸ ਦੇ ਨਾਲ ਹੀ ਕਰਨਾਲ ਟੋਲ ਪਲਾਜ਼ਾ ਦਾ ਵੀ ਰੇਟ ਵਧਾ ਦਿੱਤਾ ਗਿਆ ਹੈ।

ਲਾਡੋਵਾਲ ਟੋਲ ਪਲਾਜ਼ੇ ਤੋਂ ਲੰਘਣ ਵਾਲੇ 4 ਪਹੀਆ ਵਾਹਨਾਂ ਲਈ ਟੋਲ ਦੇ ਰੇਟਾਂ ‘ਚ 15 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਕਰਨਾਲ ਟੋਲ ਪਲਾਜ਼ੇ ਦੀਆਂ ਕੀਮਤਾਂ ‘ਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਟੋਲ ਦੀਆਂ ਨਵੀਆਂ ਕੀਮਤਾਂ 1 ਸਤੰਬਰ 2023 ਤੋਂ ਲਾਗੂ ਹੋਣਗੀਆਂ । ਇਸ ਹਾਈਵੇ ਤੇ ਲਾਡੋਵਾਲ ਤੇ ਕਰਨਾਲ ਟੋਲ ਪਹਿਲਾਂ ਹੀ ਮਹਿੰਗੇ ਹਨ।

NHAI ਵੱਲੋਂ ਤੈਅ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ ਲਾਡੋਵਾਲ ਟੋਲ ‘ਤੇ ਹੁਣ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ‘ਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਦਾ ਮਹੀਨਾਵਾਰ ਪਾਸ 4930 ਰੁਪਏ ‘ਚ ਬਣਾਇਆ ਜਾਵੇਗਾ।

ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਇਸ ਟੋਲ ‘ਤੇ ਸਿੰਗਲ ਟ੍ਰਿਪ 285 ਰੁਪਏ ਅਤੇ 24 ਘੰਟਿਆਂ ‘ਚ ਕਈ ਟ੍ਰਿਪ 430 ਰੁਪਏ ਹੋਣਗੇ। ਇਸ ਸ਼੍ਰੇਣੀ ਦੇ ਵਾਹਨ ਲਈ ਮਹੀਨਾਵਾਰ ਪਾਸ ਫੀਸ 8625 ਰੁਪਏ ਹੋਵੇਗੀ