ਲੁਧਿਆਣਾ ‘ਚ ਇਕ ਹੋਰ ਕੋਰੋਨਾ ਪਾਜ਼ੀਟਿਵ, ਤਬਲੀਗੀ ਜਮਾਤ ‘ਚ ਹੋਇਆ ਸੀ ਸ਼ਾਮਲ

0
1325

ਰੂਪਨਗਰ . ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਤਾਜ਼ਾ ਮਾਮਲੇ ਵਿੱਚ ਇੱਥੋਂ ਦੇ 55 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ਵਾਸੀ ਉਕਤ ਵਿਅਕਤੀ 17 ਮਾਰਚ ਨੂੰ ਦਿੱਲੀ ਵਿੱਚ ਹੋਈ ਤਬਲੀਗੀ ਜਮਾਤ ਵਿੱਚ ਗਿਆ ਸੀ ਅਤੇ ਉੱਥੋਂ 19 ਮਾਰਚ ਨੂੰ ਵਾਪਸ ਆਇਆ ਸੀ। ਵਾਪਸ ਆਉਣ ਤੋਂ ਬਾਅਦ ਉਕਤ ਵਿਅਕਤੀ ਦੋ ਦਿਨ ਲੁਧਿਆਣਾ ਇਲਾਕੇ ਵਿੱਚ ਮਾਇਆਪੁਰੀ ਨਗਰੀ ਵਿੱਚ ਬਣੀ ਮਸਜਿਦ ਵਿੱਚ ਰਿਹਾ ਸੀ। ਇਸ ਤੋਂ ਬਾਅਦ ਪੰਜ ਦਿਨ ਪ੍ਰੀਤ ਨਗਰ ਵਿੱਚ ਬਣੀ ਮਸਜਿਦ ਵਿੱਚ ਵੀ ਠਹਿਰਿਆ ਸੀ।

ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸਾਰੇ ਪਰਿਵਾਰ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਿਨ੍ਹਾਂ ਵਿੱਚ ਉਕਤ ਵਿਅਕਤੀ ਦੀ ਘਰਵਾਲੀ, ਤਿੰਨ ਕੁੜੀਆਂ, ਇੱਕ ਜਵਾਈ, ਇੱਕ ਮੁੰਡਾ ਅਤੇ ਦੋ ਦੋਹਤੀਆਂ ਸ਼ਾਮਲ ਹਨ। ਦੱਸਣਯੋਗ ਹੈ ਕਿ ਉਕਤ ਵਿਅਕਤੀ ਡੇਅਰੀ ‘ਚ ਕੰਮ ਕਰਦਾ ਹੈ ਅਤੇ ਗੁੱਜਰ ਬਰਾਦਰੀ ਨਾਲ ਸਬੰਧ ਰੱਖਦਾ ਹੈ। ਮੌਕੇ ‘ਤੇ ਪੁੱਜੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡੇਰੇ ਵਿੱਚ ਰਹਿੰਦੇ ਪਰਿਵਾਰਾਂ ਨੂੰ ਵੀ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 76 ਹੋ ਗਈ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਜਾ ਜਾਰੀ ਬੁਲੇਟਿਨ ਮੁਤਾਬਕ ਸਰਦਾਰ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿੱਚ 19 ਮਾਮਲੇ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ 15 (ਜਿਨ੍ਹਾਂ ਵਿਚੋਂ ਦੋ ਮਰੀਜ਼ ਠੀਕ ਅਤੇ ਇੱਕ ਦੀ ਮੌਤ ਹੋਈ) ਹੁਸ਼ਿਆਰਪੁਰ ਦੇ 7, ਜਲੰਧਰ ਦੇ 6, ਬਰਨਾਲਾ ਦਾ ਇੱਕ, ਮੁਕਤਸਰ ਦਾ ਇੱਕ, ਅੰਮ੍ਰਿਤਸਰ ਦੇ ਦਸ, ਲੁਧਿਆਣਾ ਦੇ 6, ਰੋਪੜ ਦੇ 3, ਫਤਿਹਗੜ੍ਹ ਸਾਹਿਬ ਦੇ 2, ਕਪੂਰਥਲਾ ਦਾ ਇੱਕ, ਪਟਿਆਲਾ-ਫਰੀਦਕੋਟ ਦਾ ਇੱਕ-ਇੱਕ ਅਤੇ ਮਾਨਸਾ ਦੇ ਤਿੰਨ ਕੇਸ ਪਾਜ਼ੀਟਿਵ ਆਏ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।