ਲੁਧਿਆਣਾ : ਨਸ਼ੇ ‘ਚ ਧੁੱਤ ਚਾਲਕ ਨੇ ਸੜਕ ਕਿਨਾਰੇ ਬੈਠੇ 3 ਨੌਜਵਾਨਾਂ ‘ਤੇ ਚੜ੍ਹਾਈ ਕਾਰ, 2 ਦੀ ਦਰਦਨਾਕ ਮੌਤ

0
1211

ਲੁਧਿਆਣਾ/ਖੰਨਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਮਰਾਲਾ ਰੋਡ, ਖੰਨਾ ‘ਚ ਦੇਰ ਰਾਤ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੜਕ ਦੇ ਇਕ ਪਾਸੇ ਬੈਂਚ ‘ਤੇ ਬੈਠੇ 3 ਨੌਜਵਾਨਾਂ ਉਤੇ ਕਾਰ ਚੜ੍ਹਾ ਦਿੱਤੀ। ਹਾਦਸੇ ‘ਚ ਜ਼ਖਮੀ ਹੋਏ ਨੌਜਵਾਨਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਸਿਵਲ ਹਸਪਤਾਲ ਖੰਨਾ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ‘ਚ ਕਾਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਟੱਕਰ ‘ਚ 2 ਦਰੱਖਤ ਉਖੜ ਗਏ, ਬੈਂਚ ਚਕਨਾਚੂਰ ਹੋ ਗਿਆ। ਇਕ ਘਰ ਦੀ ਕੰਧ ਅਤੇ ਦੁਕਾਨ ਦਾ ਸ਼ਟਰ ਟੁੱਟ ਗਿਆ।

Jaggi Vasudev | Can you predict death? - Telegraph India

ਮਨਿੰਦਰ ਭਸੀਨ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਏ 3 ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ‘ਚੋਂ ਇਕ ਦੀ ਪਹਿਲਾਂ ਮੌਤ ਹੋ ਗਈ ਸੀ ਜਦਕਿ ਬਾਅਦ ਵਿਚ ਦੂਜੇ ਦੀ ਵੀ ਮੌਤ ਹੋ ਗਈ। ਤੀਜੇ ਨੌਜਵਾਨ ਅਤੇ ਕਾਰ ਚਾਲਕ ਨੂੰ ਗੰਭੀਰ ਹਾਲਤ ‘ਚ ਰੈਫਰ ਕਰ ਦਿੱਤਾ ਗਿਆ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਕਾਰਵਾਈ ਕੀਤੀ ਜਾ ਰਹੀ ਹੈ, ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ।

ਹਾਦਸੇ ‘ਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਵੱਡੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਉਸ ਦੇ ਭਰਾ ਗੁਰਪ੍ਰੀਤ ਸਿੰਘ, ਤਰੁਨਦੀਪ ਸਿੰਘ ਅਤੇ ਮਾਲਵਿੰਦਰ ਸਿੰਘ ਸੜਕ ਦੇ ਕਿਨਾਰੇ ਇਕ ਬੈਂਚ ਉੱਤੇ ਬੈਠੇ ਸਨ। ਤੇਜ਼ ਰਫ਼ਤਾਰ ਕਾਰ ਨੇ ਤਿੰਨਾਂ ‘ਤੇ ਗੱਡੀ ਚਾੜ੍ਹ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ‘ਚ ਗੁਰਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਰੁਨਦੀਪ ਸਿੰਘ ਤੇ ਮਾਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ। ਦੇਰ ਰਾਤ ਤਰੁਣਦੀਪ ਦੀ ਵੀ ਮੌਤ ਹੋ ਗਈ। ਮੌਕੇ ‘ਤੇ ਮੌਜੂਦ ਅਮਰਦੀਪ ਤੇ ਹੋਰਨਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਚਾਲਕ ਨੇ ਸ਼ਰਾਬ ਦੇ ਨਸ਼ੇ ਵਿਚ ਤਿੰਨ ਨੌਜਵਾਨਾਂ ਉਤੇ ਕਾਰ ਚੜ੍ਹਾਈ।