ਲੁਧਿਆਣਾ, 2 ਮਾਰਚ | ਪੱਖੋਵਾਲ ਰੋਡ ਉੱਪਰ ਬਣੀ ਐਚਡੀਐਫਸੀ ਬੈਂਕ ਜੀ ਉੱਪਰਲੀ ਮੰਜ਼ਿਲ ਉੱਪਰ ਪਏ ਜਨਰੇਟਰਾਂ ਨੂੰ ਅਚਾਨਕ ਅੱਗ ਲੱਗੀ। ਅੱਗ ਬੁਝਾਓ ਦਸਤੇ ਮੌਕੇ ‘ਤੇ ਪੁੱਜੇ। ਅੱਗ ਬੁਝਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼। ਵੱਡੇ ਨੁਕਸਾਨ ਤੋਂ ਬਚਾਅ।
ਦੱਸਣਯੋਗ ਹੈ ਕਿ ਉਪਰਲੀ ਮੰਜ਼ਿਲ ਹੋਣ ਕਾਰਨ ਫਾਇਰ ਬਿਗ੍ਰੇਡ ਨੂੰ ਕਾਫੀ ਮੁਸ਼ਕਤ ਕਰਨੀ ਪਈ ਅੱਗ ਬੁਝਾਉਣ ਲਈ। ਬਚਾਅ ਇਹ ਰਿਹਾ ਕਿ ਕੋਈ ਜਾਨੀ-ਮਾਨੀ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਜਲਦੀ ਨਾਲ ਅੱਗ ‘ਤੇ ਕਾਬੂ ਨਾ ਪਾਉਂਦੀ ।