ਲੁਧਿਆਣਾ : ਨਾਕੇਬੰਦੀ ਦੌਰਾਨ ਤਲਾਸ਼ੀ ਸਮੇਂ ਨੌਜਵਾਨ ਤੋਂ ਮਿਲਿਆ ਦੇਸੀ ਕੱਟਾ, ਗ੍ਰਿਫਤਾਰ

0
706

ਲੁਧਿਆਣਾ | ਇਥੋਂ ਇਕ ਵਿਅਕਤੀ ਤੋਂ ਪਿਸਟਲ ਫੜੀ ਹੈ। ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਦੇਸੀ ਪਿਸਤੌਲ ਸਮੇਤ ਸੰਤੋਸ਼ ਕੁਮਾਰ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਉਕਤ ਵਿਅਕਤੀ ਨੇ ਆਪਣੇ ਕੋਲ ਦੇਸੀ ਪਿਸਤੌਲ ਰੱਖੀ ਹੋਈ ਹੈ।

ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਫੁਹਾਰਾ ਚੌਕ ਨੇੜੇ ਨਾਕਾਬੰਦੀ ਕਰਕੇ ਸੰਤੋਸ਼ ਕੁਮਾਰ ਯਾਦਵ ਨੂੰ ਰੋਕਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ‘ਚੋਂ ਦੇਸੀ ਕੱਟਾ ਮਿਲਿਆ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।