ਲੁਧਿਆਣਾ : ਮਾਸੂਮ ਬੱਚੀ ਦੇ ਕਾਤਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਨੇ ਕੀਤਾ ਰੋਡ ਜਾਮ

0
767

ਲੁਧਿਆਣਾ, 29 ਦਸੰਬਰ | ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਬਾਕਸ ਬੈੱਡ ਵਿਚ ਰੱਖਣ ਦੇ ਮਾਮਲੇ ਵਿਚ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਤੇ ਪਰਿਵਾਰ ਨੇ ਰੋਡ ਜਾਮ ਕਰ ਦਿੱਤਾ ਹੈ l ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ l ਪੁਲਿਸ ਨੇ ਫਿਲਹਾਲ ਇਸ ਮਾਮਲੇ ਵਿਚ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ।

ਕੱਲ੍ਹ ਦੇਰ ਰਾਤ ਨੂੰ ਥਾਣਾ ਡਾਬਾ ਦੇ ਇਕ ਇਲਾਕੇ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੁੰਮ ਹੋਈ ਬੱਚੀ ਤਲਾਸ਼ ਕਰਨ ਵੇਲੇ ਇਕ ਘਰ ਦੇ ਬੈੱਡ ਵਿਚੋਂ ਲਾਸ਼ ਦੇ ਰੂਪ ਵਿਚ ਮਿਲੀ l ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਬੱਚੀ ਨੂੰ ਕਤਲ ਤੋਂ ਪਹਿਲਾਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਲਾਸ਼ ਉਸੇ ਨੌਜਵਾਨ ਦੇ ਘਰ ਦੇ ਬਾਕਸ ਬੈੱਡ ਵਿਚੋਂ ਮਿਲੀ ਹੈ ਜੋ ਦੁਪਹਿਰ ਵੇਲੇ ਬੱਚੀ ਨੂੰ ਉਸ ਦੀ ਨਾਨੀ ਕੋਲੋਂ ਖਿਡਾਉਣ ਬਹਾਨੇ ਲੈ ਗਿਆ ਸੀl