ਲੁਧਿਆਣਾ : ਸ਼ਰਾਬੀ ਪੁਲਿਸ ਵਾਲੇ ਨੇ ਮੂਸੇਵਾਲਾ ਸਟਾਈਲ ‘ਚ ਮਾਰੀ ਥਾਪੀ; ਕਹਿੰਦਾ ਜੱਟ ਕਿਸੇ ਤੋਂ ਨੀਂ ਡਰਦਾ, ਬਿਨਾਂ ਵਜ੍ਹਾ ਲੋਕਾਂ ਨੂੰ ਰੋਕ-ਰੋਕ ਮਾਰੇ ਦਬਕੇ

0
138

ਲੁਧਿਆਣਾ| ਬੱਸ ਸਟੈਂਡ ਦੇ ਬਾਹਰ ਇਕ ਸ਼ਰਾਬੀ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਮੂਸੇਵਾਲਾ ਸਟਾਈਲ ਵਿਚ ਛਾਪੀ ਮਾਰ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਸ਼ਰਾਬੀ ਪੁਲਿਸ ਵਾਲੇ ਨੇ ਲੋਕਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ। ਬਾਈਕ ਤੇ ਹੋਰ ਵਾਹਨਾਂ ’ਤੇ ਨੰਬਰ ਪਲੇਟ ਆਦਿ ਹੋਣ ਦੇ ਬਾਵਜੂਦ ਲੋਕਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ।

ਸ਼ਰਾਬੀ ਪੁਲਿਸ ਵਾਲਾ ਕਹਿਣ ਲੱਗਾ ਕਿ ਜੱਟ ਕਿਸੇ ਤੋਂ ਨਹੀਂ ਡਰਦਾ। ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ‘ਚ ਬਹਿਸ ਕਰਦੇ ਹੋਏ ਲੋਕਾਂ ‘ਤੇ ਹੱਥ ਚੁੱਕਣ ਨੂੰ ਵੀ ਉਤਾਰੂ ਹੋ ਗਿਆ। ਪੱਤਰਕਾਰ ਵੱਲੋਂ ਜਦੋਂ ਉਸ ਦੀ ਵੀਡੀਓ ਬਣਾਈ ਗਈ ਤਾਂ ਉਸ ਨੇ ਪੱਤਰਕਾਰ ਨੂੰ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗੰਦੇ ਇਸ਼ਾਰੇ ਕਰ ਕੇ ਪੁਲਿਸ ਮੁਲਾਜ਼ਮ ਨੇ ਲੋਕਾਂ ਸਾਹਮਣੇ ਬਹੁਤ ਅਸ਼ਲੀਲਤਾ ਫੈਲਾਈ। ਸ਼ਰਾਬੀ ਮੁਲਾਜ਼ਮ ਕਹਿਣ ਲੱਗਾ ਕਿ ਤੂੰ ਮੇਰਾ ਕੀ ਵਿਗਾੜ ਲਵੇਂਗਾ।

ਪੁਲਸ ਮੁਲਾਜ਼ਮ ਦੀ ਇਸ ਤਰ੍ਹਾਂ ਦੀ ਹਰਕਤ ਨੂੰ ਦੇਖ ਕੇ ਲੋਕਾਂ ਨੇ ਉਸ ਦਾ ਕਾਫੀ ਮਜ਼ਾਕ ਵੀ ਉਡਾਇਆ। ਕਰੀਬ ਅੱਧਾ ਘੰਟਾ ਇਸ ਮੁਲਾਜ਼ਮ ਨੇ ਬੱਸ ਸਟੈਂਡ ਨੇੜੇ ਕਾਫੀ ਡਰਾਮਾ ਕੀਤਾ ਅਤੇ ਮਜ਼ਾਕ ਦਾ ਪਾਤਰ ਬਣਿਆ ਰਿਹਾ। ਦੱਸ ਦਈਏ ਕਿ ਬੱਸ ਸਟੈਂਡ ਜਾਂ ਹੋਰ ਥਾਵਾਂ ‘ਤੇ ਬਣੇ ਪੁਲਿਸ ਮੁਲਾਜ਼ਮਾਂ ਦੇ ਬੂਥ ਹੁਣ ਮਹਿਖਾਨੇ ਬਣ ਗਏ।

ਲੋਕਾਂ ਨੇ ਟ੍ਰੈਫਿਕ ਅਧਿਕਾਰੀ ਨੂੰ ਲੋਕਾਂ ਤੋਂ ਪੈਸੇ ਮੰਗਦੇ ਹੋਏ ਫੜ ਵੀ ਲਿਆ, ਜਿਸ ਤੋਂ ਬਾਅਦ ਹੰਗਾਮਾ ਵਧ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਉਸ ਨੂੰ ਤਰਨਤਾਰਨ ਦਾ ਲੁਟੇਰਾ ਦੱਸ ਰਿਹਾ ਸੀ। ਇਨ੍ਹਾਂ ਬੂਥਾਂ ਦੀ ਆੜ ਵਿੱਚ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਹੁਣ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ।

ਆਲੇ-ਦੁਆਲੇ ਦੇ ਲੋਕ ਦੱਸਦੇ ਹਨ ਕਿ ਅਕਸਰ ਸ਼ਾਮ 6 ਵਜੇ ਤੋਂ ਬਾਅਦ ਬੱਸ ਸਟੈਂਡ ਨੇੜੇ ਕਈ ਟ੍ਰੈਫਿਕ ਪੁਲਸ ਮੁਲਾਜ਼ਮ ਸ਼ਰਾਬ ਪੀ ਕੇ ਆਉਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਉੱਚ ਪੁਲਿਸ ਅਧਿਕਾਰੀ ਇਸ ਮਾਮਲੇ ‘ਤੇ ਕੀ ਕਾਰਵਾਈ ਕਰਦੇ ਹਨ।