ਲੁਧਿਆਣਾ : ਸਰੀਏ ਨਾਲ ਭਰਿਆ ਟਰੱਕ ਪਲਟਣ ਨਾਲ ਡਰਾਈਵਰ ਜ਼ਖਮੀ; ਬਾਈਕ ਸਵਾਰ ਅੱਗੇ ਆਉਣ ਨਾਲ ਵਾਪਰਿਆ ਹਾਦਸਾ

0
706

ਲੁਧਿਆਣਾ, 11 ਨਵੰਬਰ | ਇਥੋਂ ਇਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਰਾਤ ਨੂੰ ਸਰੀਏ ਨਾਲ ਭਰਿਆ ਟਰੱਕ ਪਲਟ ਗਿਆ। ਲੋਕਾਂ ਨੇ ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਿਆ। ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀ ਡਰਾਈਵਰ ਦਾ ਨਾਂ ਰਵੀ ਹੈ। ਚਸ਼ਮਦੀਦਾਂ ਮੁਤਾਬਕ ਟਰੱਕ ਤੇਜ਼ ਰਫ਼ਤਾਰ ਵਿਚ ਸੀ।


ਰਵੀ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਤੋਂ ਸਰੀਏ ਲੋਡ ਕਰਕੇ ਜਲੰਧਰ ਨੂੰ ਸਪਲਾਈ ਕਰਨ ਜਾ ਰਿਹਾ ਸੀ। ਜਿਵੇਂ ਹੀ ਉਹ ਸ਼ਿਵਪੁਰੀ ਤੋਂ ਥੋੜ੍ਹਾ ਅੱਗੇ ਆਇਆ ਤਾਂ ਅਚਾਨਕ ਬਾਈਕ ਸਵਾਰ ਟਰੱਕ ਦੇ ਸਾਹਮਣੇ ਆ ਗਿਆ। ਉਸ ਨੂੰ ਬਚਾਉਣ ਲਈ ਉਹ ਸਟੇਅਰਿੰਗ ਡਿਵਾਈਡਰ ਵੱਲ ਮੁੜਿਆ ਅਤੇ ਟਰੱਕ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦਾ ਐਕਸਲ ਅਤੇ ਟਾਇਰ ਵੀ ਵੱਖ ਹੋ ਗਏ। ਟਨਾਂ ‘ਚ ਲੱਦਿਆ ਰਾਡ ਹਾਈਵੇ ‘ਤੇ ਖਿੱਲਰ ਗਿਆ। ਨੇੜਲੇ ਢਾਬਾ ਸੰਚਾਲਕਾਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਦਰੇਸੀ ਦੀ ਪੁਲਿਸ ਮੌਕੇ ’ਤੇ ਪੁੱਜੀ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)