ਲੁਧਿਆਣਾ : ਘਰਵਾਲੀ, ਸਹੁਰੇ ਤੇ ਸਾਲੀ ਦੇ ਟਾਰਚਰ ਤੋਂ ਪ੍ਰੇਸ਼ਾਨ ਹੋ ਕੇ ਵਿਅਕਤੀ ਨੇ ਦਿੱਤੀ ਜਾਨ, ਬਜ਼ੁਰਗ ਮਾਪਿਆਂ ਦਾ ਰੋ-ਰੋ ਬੁਰਾ ਹਾਲ

0
661

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ‘ਚ ਇਕ ਵਿਅਕਤੀ ਨੇ ਆਪਣੀ ਘਰਵਾਲੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਜਾਨ ਦੇ ਦਿੱਤੀ। ਵਿਅਕਤੀ ਦੀ ਲਾਸ਼ ਘਰ ਅੰਦਰ ਬਾਥਰੂਮ ‘ਚ ਲਟਕਦੀ ਮਿਲੀ। ਪੁਲਿਸ ਨੇ ਮ੍ਰਿਤਕ ਦੀ ਘਰਵਾਲੀ, ਸਹੁਰੇ ਤੇ ਸਾਲੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਮ੍ਰਿਤਕ ਅਨੂਪ ਸਿੰਘ ਦੇ ਪਿਤਾ ਸੰਤ ਰਾਮ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੀ ਪਤਨੀ ਤੇ ਪੁੱਤਰਾਂ ਨਾਲ ਪਿੰਡ ਤੋਂ ਖੰਨਾ ਨਵੀਂ ਕੋਠੀ ਸ਼ਿਫਟ ਹੋਇਆ ਸੀ। ਉਸ ਦੇ ਪੁੱਤਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਘਰ ਨਹੀਂ ਵੜਨ ਦਿੰਦੇ ਸਨ। ਅਨੂਪ ਦੇ ਭਤੀਜੇ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਹ ਕਤਲ ਦਾ ਮਾਮਲਾ ਹੈ।

ਪੁਲਿਸ ਨੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ, ਸਹੁਰੇ ਤੇ ਸਾਲੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਕੋਲੋਂ ਇਕ ਪੱਤਰ ਵੀ ਮਿਲਿਆ ਹੈ।