ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਵਿਆਹੁਤਾ ਨੇ ਪਤੀ ਅਤੇ ਸਹੁਰਿਆਂ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ’ਤੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਵਿਆਹੁਤਾ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਤੇ ਢਾਈ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ। ਮ੍ਰਿਤਕਾ ਦੀ ਪਛਾਣ ਸੁਖਪ੍ਰੀਤ ਕੌਰ (28) ਵਜੋਂ ਹੋਈ ਹੈ।
ਥਾਣਾ ਹੈਬੋਵਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਹੈ ਤੇ ਪਤੀ ਖ਼ਿਲਾਫ਼ ਦਾਜ ਲਈ ਤੰਗ ਕਰਨ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਵਿਦੇਸ਼ ’ਚ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਭੈਣ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਦਾ ਵਿਆਹ 1 ਫਰਵਰੀ 2023 ਨੂੰ ਹੋਇਆ ਸੀ। ਭੈਣ ਨੇ ਨਰਸਿੰਗ ਕੀਤੀ ਹੋਈ ਸੀ ਅਤੇ ਪਤੀ ਨਾਲ ਵਿਦੇਸ਼ ਹੀ ਜਾਣਾ ਸੀ। ਬੀਤੀ 13 ਮਾਰਚ ਨੂੰ ਮੁਲਜ਼ਮ ਵਿਦੇਸ਼ ਚਲਾ ਗਿਆ। ਵਿਆਹ ਤੋਂ ਉਸ ਦੀ ਭੈਣ ਨੂੰ ਸਹੁਰੇ ਤੇ ਉਸ ਦੇ ਪਤੀ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣ ਲੱਗ ਪਿਆ। ਦੁਖੀ ਹੋ ਕੇ ਉਸ ਦੀ ਭੈਣ ਨੇ ਜਾਨ ਦੇ ਦਿੱਤੀ।