ਲੁਧਿਆਣਾ : ਕਾਲੋਨੀ ਅੰਦਰ ਜਾਣ ਤੋਂ ਰੋਕਣ ‘ਤੇ ਸਕਿਊਰਿਟੀ ਗਾਰਡ ‘ਤੇ ਜਾਨਲੇਵਾ ਹਮਲਾ, 6 ਮੁੰਡਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮਾਰੀਆਂ ਸੱਟਾਂ

0
455

ਲੁਧਿਆਣਾ | ਜਦੋਂ ਇਕ ਸੁਰੱਖਿਆ ਗਾਰਡ ਨੇ ਐਲਡੀਕੋ ਕਾਲੋਨੀ ਦੇ ਅੰਦਰ ਜਾਣ ਤੋਂ ਰੋਕਿਆ ਤਾਂ 6 ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਸੁਰੱਖਿਆ ਗਾਰਡ ਦੀਆਂ ਲੱਤਾਂ, ਸਿਰ ਅਤੇ ਗਰਦਨ ‘ਤੇ ਸੱਟਾਂ ਲੱਗੀਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਦੀ ਐਲਡੀਕੋ ਕਾਲੋਨੀ ਦੇ ਜਲੰਧਰ ਬਾਈਪਾਸ ਦੇ ਪਿਛਲੇ ਗੇਟ ‘ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸੁਰੱਖਿਆ ਗਾਰਡ ਨੇ ਨੌਜਵਾਨ ਨੂੰ ਕਾਲੋਨੀ ਦੇ ਅੰਦਰ ਜਾਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਸਥਾਨਕ ਲੋਕਾਂ ਵੱਲੋਂ ਗਾਰਡ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀ ਸੁਰੱਖਿਆ ਗਾਰਡ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ।

ਗਾਰਡ ਸੰਦੀਪ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਰਾਤ ਐਲਡੀਕੋ ਕਾਲੋਨੀ ਦੇ ਗੇਟ ਨੰਬਰ 3 ‘ਤੇ ਡਿਊਟੀ ‘ਤੇ ਸੀ ਤਾਂ ਕੁਝ ਸ਼ਰਾਬੀ ਨੌਜਵਾਨ ਕਾਲੋਨੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। 10 ਮਿੰਟ ਬਾਅਦ ਜਦੋਂ ਉਸ ਨੇ ਉਨ੍ਹਾਂ ਨੂੰ ਕਾਲੋਨੀ ਵਿਚ ਦਾਖਲ ਹੋਣ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਆਏ ਅਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਕਾਲੋਨੀ ਦੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਭੱਜ ਗਏ ਅਤੇ ਲੋਕਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਸਿਵਲ ਹਸਪਤਾਲ ਦਾਖਲ ਕਰਵਾਇਆ।