ਲੁਧਿਆਣਾ ਬੰਬ ਧਮਾਕਾ : ਗਗਨਦੀਪ ਦੀ ਸਾਥਣ ਖੇਡ ਕੋਟੇ ‘ਚ ਭਰਤੀ ਹੋਈ ਸੀ ਪੁਲਿਸ ‘ਚ, ਪੜ੍ਹੋ ਪੂਰੀ ਡਿਟੇਲ

0
5219

ਲੁਧਿਆਣਾ | ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਗਗਨਦੀਪ ਸਿੰਘ ਦੀ ਸਾਥਣ ਕਾਂਸਟੇਬਲ ਕਮਲਜੀਤ ਕੌਰ ਕਰਾਟੇ ਖਿਡਾਰੀ ਰਹਿ ਚੁੱਕੀ ਹੈ। ਖੇਡ ਕੋਟੇ ‘ਚ ਹੀ ਉਹ ਪੰਜਾਬ ਪੁਲਿਸ ‘ਚ ਭਰਤੀ ਹੋਈ।

ਪੁਲਸ ‘ਚ ਭਰਤੀ ਹੋਣ ਮਗਰੋਂ ਉਸਦੀ ਮੁਲਾਕਾਤ ਗਗਨਦੀਪ ਸਿੰਘ ਨਾਲ ਹੋਈ ਸੀ। ਜਿੱਥੋਂ ਉਨ੍ਹਾਂ ਦੀਆਂ ਨਜ਼ਦੀਕੀਆਂ ਵਧਦੀਆਂ ਗਈਆਂ।

ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਕੋਲ ਇੱਕ ਵੱਖਰਾ ਮੋਬਾਇਲ ਸਿਰਫ ਕਮਲਜੀਤ ਕੌਰ ਨਾਲ ਗੱਲਬਾਤ ਕਰਨ ਲਈ ਹੀ ਸੀ। ਇਹ ਮੋਬਾਇਲ ਵੀ ਜਾਂਚ ਏਜੰਸੀ ਹੱਥ ਲੱਗਣ ਦੀ ਖਬਰ ਹੈ।

ਦੱਸਿਆ ਜਾਂਦਾ ਹੈ ਕਿ ਕਮਲਜੀਤ ਕੌਰ ਦੇ ਮੋਬਾਇਲ ‘ਚੋਂ ਵੀ ਕਈ ਅਹਿਮ ਸੁਰਾਗ ਮਿਲੇ ਹਨ। ਕਮਲਜੀਤ ਕੌਰ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।

ਗਗਨਦੀਪ ਸਿੰਘ ਜੋਕਿ ਐੱਮ.ਕਾਮ ਪਾਸ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਅੰਗਰੇਜ਼ੀ ‘ਚ ਚੰਗੀ ਕਮਾਂਡ ਸੀ। ਜਦੋਂ ਉਹ ਸਦਰ ਥਾਣਾ ਮੁਨਸ਼ੀ ਸੀ ਤਾਂ ਇਸ ਦੌਰਾਨ ਦਿੱਲੀ ਤੋਂ ਹੈਰੋਇਨ ਲਿਆਉਣ ਵਾਲੀ ਇੱਕ ਨਾਈਜੀਰੀਅਨ ਔਰਤ ਨੂੰ ਪੁਲਸ ਵੱਲੋਂ ਫੜਿਆ ਗਿਆ ਸੀ।

ਇਹ ਔਰਤ ਕਈ ਦਿਨ ਰਿਮਾਂਡ ‘ਤੇ ਰਹੀ ਸੀ ਤਾਂ ਗਗਨਦੀਪ ਸਿੰਘ ਨੇ ਉਸ ਨਾਲ ਸੰਪਰਕ ਬਣਾ ਲਏ ਸਨ।