ਲੁਧਿਆਣਾ : ਚਾਈਨਾ ਡੋਰ ਦੀ ਲਪੇਟ ‘ਚ ਬੱਚਾ ਆਉਣ ਨਾਲ ਹੋਇਆ ਲਹੂ-ਲੁਹਾਨ, ਗੰਭੀਰ ਹਾਲਤ ‘ਚ ਹਸਪਤਾਲ ਦਾਖਲ

0
288

ਲੁਧਿਆਣਾ, 5 ਫਰਵਰੀ। ਪਿੰਡ ਫੱਲੇਵਾਲ ‘ਚ ਚਾਈਨਾ ਡੋਰ ਦੀ ਲਪੇਟ ‘ਚ ਆਉਣ ਕਾਰਨ 13 ਸਾਲ ਦੇ ਬੱਚੇ ਦੀ ਗਰਦਨ ਵੱਢੀ ਗਈ। ਹਾਲਤ ਇੰਨੀ ਵਿਗੜ ਗਈ ਕਿ ਗਰਦਨ ਦੀ ਸਕਿਨ ਤਕ ਉਤਰ ਗਈ। ਲੋਕਾਂ ਨੇ ਗੰਭੀਰ ਵਿਚ ਜ਼ਖ਼ਮੀ ਜਸਕਰਨ ਨੂੰ ਲੁਧਿਆਣਾ ਦੇ ਦੀਪ ਹਸਪਤਾਲ ‘ਚ ਦਾਖ਼ਲ ਕਰਵਾਇਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਬੱਚੇ ਦੀ ਮਾਂ ਕਿਰਨਜੀਤ ਕੌਰ ਨੇ ਦੱਸਿਆ ਕਿ ਜਸਕਰਨ ਸਿੰਘ ਉਸ ਦਾ ਇਕਲੌਤਾ ਪੁੱਤਰ ਹੈ, ਜਦੋਂਕਿ ਉਸ ਦੀ ਇਕ ਬੇਟੀ ਵੀ ਹੈ। ਪਿਤਾ ਦੁਬਈ ਰਹਿੰਦੇ ਹਨ। ਉਸ ਅਨੁਸਾਰ ਜਸਕਰਨ ਪਿੰਡ ਦੇ ਹੀ ਮੈਡੀਕਲ ਸਟੋਰ ਤੋਂ ਦਵਾਈ ਲੈਣ ਲਈ ਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਅਚਾਨਕ ਉਸ ਦੇ ਗਲ਼ੇ ਵਿਚ ਚਾਈਨਾ ਡੋਰ ਲਿਪਟ ਗਈ, ਜਿਸ ਕਾਰਨ ਉਸ ਦੇ ਇਕਦਮ ਕੱਟ ਲੱਗ ਗਿਆ। ਜਸਕਰਨ ਉਥੇ ਹੀ ਰੁਕ ਗਿਆ। ਖੂਨ ਨਿਕਲਦਾ ਦੇਖ ਉਹ ਘਰ ਨੂੰ ਭੱਜਿਆ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਪਹਿਲਾਂ ਮੰਡੀ ਅਹਿਮਦਗੜ੍ਹ ਦੇ ਇਕ ਨਿੱਜੀ ਹਸਪਤਾਲ ਲੈ ਗਏ ਪਰ ਉਥੋਂ ਉਸ ਨੂੰ ਦੀਪ ਹਸਪਤਾਲ ਲਿਆਂਦਾ ਗਿਆ।