ਲੁਧਿਆਣਾ : ਪੁਲਿਸ ਮੁਲਾਜ਼ਮ ਦੀ ਮਹਿਲਾ ਸਮੇਤ ਵੀਡੀਓ ਵਾਇਰਲ ਹੋਣ ਮਗਰੋਂ ਪਰਿਵਾਰ ਬੋਲਿਆ – ਸਾਡੇ ਮੁੰਡੇ ਨੂੰ ਫਸਾਇਆ ਗਿਆ

0
460

ਲੁਧਿਆਣਾ, 2 ਜਨਵਰੀ | ਅੱਜ ਪੁਲਿਸ ਕਮਿਸ਼ਨਰ ਦਫਤਰ ਪੁਲਿਸ ਕਾਂਸਟੇਬਲ ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਪਹੁੰਚੇ। ਉਨ੍ਹਾਂ ਕਿਹਾ ਕਿ ਸਾਡੇ ਬੇਟੇ ਨੂੰ ਨਾਜਾਇਜ਼ ਹੀ ਫਸਾਇਆ ਜਾ ਰਿਹਾ। ਉਨ੍ਹਾਂ ਇਲਜ਼ਾਮ ਲਗਾਇਆ ਕਿ ਆਰੋਪ ਲਗਾਉਣ ਵਾਲੀ ਮਹਿਲਾ ਅਤੇ ਪੁਲਿਸ ਕਾਂਸਟੇਬਲ ਦਵਿੰਦਰ ਪਾਸੀ ਵੱਲੋਂ ਕੀਤੀ ਸਾਜ਼ਿਸ਼ ਗਈ ਹੈ। ਦੱਸ ਦਈਏ ਕਿ ਕੱਲ ਦਵਿੰਦਰ ਪਾਸੀ ਤੇ ਮਹਿਲਾ ਦੀ ਵੀਡੀਓ ਬੱਸ ਸਟੈਂਡ ਚੌਕੀ ਵਿਚੋਂ ਵਾਇਰਲ ਹੋਈ ਸੀ। ਦਰੇਸੀ ਥਾਣੇ ਵਿਚ ਜਸਪ੍ਰੀਤ ਸਿੰਘ ਖਿਲਾਫ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਮਾਮਲਾ ਦਰਜ ਹੋਇਆ ਸੀ।

ਉਨ੍ਹਾਂ ਕਿਹਾ ਕਿ ਸਾਡਾ ਬੇਟਾ ਬੇਕਸੂਰ ਹੈ ਤੇ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਉਕਤ ਮਹਿਲਾ ਨੇ ਉਸ ਦੇ ਬੇਟੇ ਉੱਪਰ ਵਿਆਹ ਦੇ ਝਾਂਸਾ ਦੇ ਕੇ ਰੇਪ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ ਜੋ ਸਰਾਸਰ ਝੂਠ ਹੈ। ਉਨ੍ਹਾਂ ਕਿਹਾ ਕਿ ਉਕਤ ਮਹਿਲਾ ਅਤੇ ਪੁਲਿਸ ਕਾਂਸਟੇਬਲ ਦਵਿੰਦਰ ਪਾਸੀ ਵੱਲੋਂ ਇਹ ਪੂਰੀ ਸਾਜ਼ਿਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅੱਜ ਉਹ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਹਨ।

ਕੇਸ ਨਾਲ ਸਬੰਧਤ ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਬੇਟਾ ਅਜਿਹੇ ਵਿਚ ਕੋਈ ਗਲਤ ਕਦਮ ਚੁੱਕ ਲੈਂਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸਿੱਧੇ ਤੌਰ ਉਤੇ ਦਵਿੰਦਰ ਪਾਸੀ ਅਤੇ ਉਕਤ ਮਹਿਲਾ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਬੱਸ ਸਟੈਂਡ ਚੌਕੀ ਵਿਚ ਉਕਤ ਮਹਿਲਾ ਕਾਂਸਟੇਬਲ ਦਵਿੰਦਰ ਪਾਸੀ ਨੂੰ ਦੇਰ ਰਾਤ ਮਿਲਣ ਪਹੁੰਚੀ ਸੀ, ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਗਈ ਸੀ ਅਤੇ ਦੋਵੇਂ ਹੀ ਚਰਚਾ ਵਿਚ ਆ ਗਏ ਸਨ।

ਕੇਸ ਨਾਲ ਸਬੰਧਤ ਵੇਖੋ ਵੀਡੀਓ