ਲੁਧਿਆਣਾ : ਮਾਮੂਲੀ ਤਕਰਾਰ ਮਗਰੋਂ ਸਪਾ ਸੈਂਟਰ ਦੇ ਮਾਲਕ ਨੇ ਮਹਿਲਾ ਦਾ ਪਾ.ੜਿਆ ਸਿਰ, 6 ਮਹੀਨੇ ਪਹਿਲਾਂ ਹੋਇਆ ਸੀ ਦੋਵਾਂ ਦਾ ਤਲਾਕ

0
478

ਲੁਧਿਆਣਾ, 5 ਜਨਵਰੀ | ਲੁਧਿਆਣਾ ‘ਚ ਸਪਾ ਸੈਂਟਰ ਚਲਾ ਰਹੇ ਵਿਅਕਤੀ ਨੇ ਔਰਤ ਨਾਲ ਕੁੱਟਮਾਰ ਕੀਤੀ। 6 ਮਹੀਨੇ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਔਰਤ ਨੇ ਕਿਹਾ ਕਿ ਉਹ ਜਿਥੇ ਵੀ ਉਸ ਨੂੰ ਦੇਖਦਾ ਹੈ, ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਬੀਤੀ ਰਾਤ ਜਦੋਂ ਉਹ ਦੁੱਗਰੀ ਇਲਾਕੇ ਵਿਚ ਆਪਣੀ ਭੈਣ ਦੇ ਸਪਾ ਸੈਂਟਰ ਤੋਂ ਘਰ ਪਰਤ ਰਹੀ ਸੀ ਤਾਂ ਉਸ ਨੇ ਉਸ ਨੂੰ ਘੇਰ ਲਿਆ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਗੁੱਸੇ ‘ਚ ਉਕਤ ਵਿਅਕਤੀ ਨੇ ਆਈ-ਫੋਨ ਉਸ ਦੇ ਮੱਥੇ ‘ਤੇ ਮਾਰਿਆ। ਉਸ ਦੇ ਨਾਲ ਆਏ ਕੁਝ ਲੋਕਾਂ ਨੇ ਵੀ ਉਸ ਦੀ ਕੁੱਟਮਾਰ ਕੀਤੀ। ਖੂਨ ਨਾਲ ਲੱਥਪੱਥ ਔਰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚੀ।

ਜ਼ਖਮੀ ਔਰਤ ਖੁਸ਼ੀ ਨੇ ਦੱਸਿਆ ਕਿ ਉਹ ਆਸਾਮ ਦੀ ਰਹਿਣ ਵਾਲੀ ਹੈ। ਇਥੇ ਉਸ ਦਾ ਵਿਆਹ ਹੋਇਆ ਸੀ। ਉਸ ਦਾ ਪਤੀ ਨਾਲ ਪਿਛਲੇ 9 ਮਹੀਨਿਆਂ ਤੋਂ ਕਾਫੀ ਵਿਵਾਦ ਚੱਲ ਰਿਹਾ ਸੀ। ਉਸ ਦੇ ਪਤੀ ਦਾ ਭਾਈਵਾਲਾ ਚੌਕ ਵਿਚ ਸਪਾ ਸੈਂਟਰ ਹੈ। ਉਸ ਦਾ ਕੇਸ ਵੀ ਅਦਾਲਤ ਵਿਚ ਚੱਲ ਰਿਹਾ ਹੈ। ਉਸ ਦਾ ਪਤੀ ਕਿਸੇ ਹੋਰ ਔਰਤ ਨਾਲ ਰਹਿੰਦਾ ਹੈ। ਖੁਸ਼ੀ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਦੁੱਗਰੀ ਇਲਾਕੇ ਵਿਚ ਸਥਿਤ ਆਪਣੀ ਭੈਣ ਦੇ ਸਪਾ ਸੈਂਟਰ ਤੋਂ ਘਰ ਵਾਪਸ ਜਾਣ ਲੱਗੀ ਤਾਂ ਰਸਤੇ ਵਿਚ ਉਸ ਦੇ ਪਤੀ ਨੇ ਉਸ ਨੂੰ ਘੇਰ ਲਿਆ ਤੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਕੁੱਟਮਾਰ ਵੀ ਕੀਤੀ।

ਦੋਸ਼ੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ। ਖੁਸ਼ੀ ਨੇ ਕਿਹਾ ਕਿ ਉਸ ਦਾ ਪਤੀ ਤਲਾਕ ਤੋਂ ਬਾਅਦ ਵੀ ਉਸ ਦਾ ਪਿੱਛਾ ਨਹੀਂ ਛੱਡ ਰਿਹਾ। ਉਹ ਜਿਥੇ ਵੀ ਉਸ ਨੂੰ ਦੇਖਦਾ ਹੈ, ਉਹ ਉਸ ਨੂੰ ਗਾਲ੍ਹਾਂ ਕੱਢਣ ਅਤੇ ਕੁੱਟਣ ਲੱਗ ਪੈਂਦਾ ਹੈ। ਉਸ ਦੇ ਕਈ ਹੋਰ ਔਰਤਾਂ ਨਾਲ ਵੀ ਸਬੰਧ ਹਨ। ਇਨ੍ਹਾਂ ਕਾਰਨਾਂ ਕਰਕੇ ਉਸ ਨੇ ਉਸ ਤੋਂ ਤਲਾਕ ਲੈ ਲਿਆ ਹੈ।