ਲੁਧਿਆਣਾ : ਸਾਈਕਲ ਸਵਾਰ ਨੌਜਵਾਨ ਦੀ ਲੁਟੇਰਿਆਂ ਕੀਤੀ ਕੁੱਟਮਾਰ, ਖੋਹਿਆ ਮੋਬਾਈਲ

0
340

ਲੁਧਿਆਣਾ, 17 ਅਕਤੂਬਰ | ਸਾਈਕਲ ਸਵਾਰ ਨੌਜਵਾਨ ਨੂੰ ਲੁਟੇਰਿਆਂ ਵਲੋਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਈਕ ਸਵਾਰ 2 ਬਦਮਾਸ਼ਾਂ ਨੇ ਕੁੱਟਮਾਰ ਕਰ ਕੇ ਨੌਜਵਾਨ ਤੋਂ ਮੋਬਾਈਲ ਖੋਹ ਲਿਆ। ਸ਼ਰਾਰਤੀ ਅਨਸਰਾਂ ਵੱਲੋਂ ਲੁੱਟ ਦੀ ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਇਹ ਘਟਨਾ ਬੀਤੀ ਰਾਤ ਟਿੱਬਾ ਰੋਡ ਲੁਧਿਆਣਾ ਵਿਖੇ ਵਾਪਰੀ। ਜਦੋਂ ਸਾਈਕਲ ‘ਤੇ ਸਵਾਰ ਵਿਅਕਤੀ ਆਪਣੇ ਘਰ ਜਾ ਰਿਹਾ ਸੀ ਤਾਂ ਬਾਜ਼ਾਰ ਦੇ ਵਿਚਕਾਰ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਚੇਨ ਉਤਰਨ ‘ਤੇ ਸਾਈਕਲ ਸਵਾਰ ਆਪਣੇ ਸਾਈਕਲ ਤੋਂ ਹੇਠਾਂ ਉਤਰਨ ਲੱਗਾ ਤਾਂ ਦੋ ਬਦਮਾਸ਼ ਬਾਈਕ ਤੋਂ ਹੇਠਾਂ ਉਤਰ ਗਏ ਅਤੇ ਉਸ ਨਾਲ ਖੋਹ ਮਾਰ ਕਰਨ ਲੱਗੇ।

ਜਦੋਂ ਲੁਟੇਰਿਆਂ ਨੇ ਸਾਈਕਲ ਸਵਾਰ ਨਾਲ ਖੋਹ ਮਾਰ ਸ਼ੁਰੂ ਕੀਤੀ ਤਾਂ ਸਾਈਕਲ ਸਵਾਰ ਨੇ ਬਦਮਾਸ਼ਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ‘ਤੇ ਬਦਮਾਸ਼ਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਐਸਐਚਓ ਭਰਤਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੀਡੀਓ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)