ਲੁਧਿਆਣਾ : ਸਪਾ ਸੈਂਟਰ ’ਚ ਚੱਲ ਰਿਹਾ ਸੀ ਸੈਕਸ ਰੈਕੇਟ, 6 ਔਰਤਾਂ ਸਣੇ 10 ਜਣੇ ਗ੍ਰਿਫ਼ਤਾਰ, ਦਲਾਲ ਫਰਾਰ

0
999

ਲੁਧਿਆਣਾ | ਓਮੈਕਸ ਪਲਾਜ਼ਾ ਮਾਲ ’ਚ ਸਪਾ ਸੈਂਟਰ ਦੀ ਆੜ ’ਚ ਚੱਲਦੇ ਸੈਕਸ ਰੈਕੇਟ ਨੂੰ ਪੁਲਿਸ ਨੇ ਬੇਨਕਾਬ ਕੀਤਾ ਹੈ। ਕੁੱਲ 10 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ਏਸੀਪੀ ਸਿਵਲ ਲਾਈਨ ਜਸਰੂਪ ਬਾਠ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਇਥੇ ਸਪਾ ਸੈਂਟਰ ਚੱਲ ਰਿਹਾ ਹੈ। ਇਸ ’ਚ ਸੈਕਸ ਰੈਕੇਟ ਚੱਲਦਾ ਹੈ। ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਅਗਵਾਈ ’ਚ ਥਾਣਾ ਡਵੀਜ਼ਨ ਨੰ. 8 ਤੇ ਘੁਮਾਰ ਮੰਡੀ ਚੌਕੀ ਦੀ ਪੁਲਿਸ ਨੇ ਰੇਡ ਕੀਤੀ। 6 ਔਰਤਾਂ ਸਣੇ 10 ਜਣਿਆਂ ਨੂੰ ਹਿਰਾਸਤ ’ਚ ਲਿਆ। ਉਨ੍ਹਾਂ ’ਚੋਂ 2 ਗਾਹਕ ਤੇ ਹੋਰ ਲੋਕ ਸ਼ਾਮਲ ਹਨ।

ਪੁਲਿਸ ਨੇ ਦੱਸਿਆ ਕਿ ਫ਼ਿਲਹਾਲ ਪੁਲਿਸ ਮੈਨੇਜਰ ਰਵੀ ਤੇ ਮਾਲਕ ਪ੍ਰੀਤ ਨੂੰ ਨਾਮਜ਼ਦ ਕੀਤਾ ਹੈ। ਜਦਕਿ ਬਾਕੀ ਲੋਕਾਂ ਤੋਂ ਪੁੱਛਗਿੱਛ ਤੋਂ ਬਾਅਦ ਨਾਮਜ਼ਦ ਕੀਤਾ ਜਾਵੇਗਾ। ਸੈਕਸ ਰੈਕੇਟ ਚਲਾਉਣ ਲਈ ਉਥੇ ਦਲਾਲ ਵੀ ਰੱਖੇ ਗਏ ਹਨ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗੇ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਵੇਖੋ ਵੀਡੀਓ