ਲੁਧਿਆਣਾ | ਇਥੋਂ ਦੇ ਇਕ ਨਬਾਲਗ ਲੜਕੇ ਨੇ ਪਹਿਲੀ ਜਮਾਤ ਦੇ ਮਾਸੂਮ ਨਾਲ ਬਦਫੈਲੀ ਕੀਤੀ । ਥਾਣਾ ਡੇਹਲੋਂ ਦੇ ਏ.ਐੱਸ.ਆਈ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਬੱਚੇ ਦੀ ਮਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਨਾਬਾਲਗ ਲੜਕੇ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬਦਫੈਲੀ ਦਾ ਸ਼ਿਕਾਰ ਹੋਏ ਬੱਚੇ ਦੀ ਮਾਂ ਨੇ ਦੱਸਿਆ ਕਿ ਦੁਪਹਿਰ 2 ਵਜੇ ਉਸ ਦਾ ਬੇਟਾ ਖੇਡਣ ਲਈ ਘਰੋਂ ਬਾਹਰ ਗਿਆ।
ਸ਼ਾਮ 4 ਵਜੇ ਰੋਂਦਾ ਘਰ ਆਇਆ ਅਤੇ ਬਹੁਤ ਜ਼ਿਆਦਾ ਦਰਦ ਹੋਣ ਬਾਰੇ ਦੱਸਿਆ। ਮਾਸੂਮ ਨੇ ਦੱਸਿਆ ਕਿ ਉਕਤ ਲੜਕਾ ਉਸ ਨੂੰ ਪਤੰਗ ਦੇਣ ਬਹਾਨੇ ਘਰ ਲੈ ਗਿਆ ਅਤੇ ਉਸ ਨਾਲ ਬਦਫੈਲੀ ਕੀਤੀ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।