ਲੁਧਿਆਣਾ : ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਮਾਰੀ ਟੱਕਰ, 1 ਦੀ ਗਈ ਜਾਨ

0
407

ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਭਿਆਨਕ ਸੜਕ ਹਾਦਸੇ ਵਿਚ ਸੰਦੀਪ ਕੁਮਾਰ (27) ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦਾ ਛੋਟਾ ਭਰਾ ਕੁਲਦੀਪ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਵੱਡੇ ਭਰਾ ਸੰਦੀਪ ਨਾਲ ਮੋਟਰਸਾਈਕਲ ‘ਤੇ ਘਰ ਜਾ ਰਿਹਾ ਸੀ।

ਸ਼ਾਮ ਸਾਢੇ 7 ਵਜੇ ਉਹ ਜਿਵੇਂ ਹੀ ਪ੍ਰਤਾਪ ਚੌਕ ਨੇੜੇ ਪਹੁੰਚੇ ਤਾਂ ਓਵਰਸਪੀਡ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸੜਕ ਹਾਦਸੇ ਵਿਚ ਕੁਲਦੀਪ ਕੁਮਾਰ ਫੱਟੜ ਹੋ ਗਿਆ ਪਰ ਸੰਦੀਪ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀ ਸੰਦੀਪ ਕੁਮਾਰ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਕੁਲਦੀਪ ਕੁਮਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।