ਲੁਧਿਆਣਾ : ਇੰਸਟਾਗ੍ਰਾਮ ‘ਤੇ ਬਣੇ ਦੋਸਤ ਨੇ 12ਵੀਂ ਦੀ ਵਿਦਿਆਰਥਣ ਨਾਲ ਕੀਤਾ ਬਲਾਤਕਾਰ

0
288

ਲੁਧਿਆਣਾ| ਇੱਕ ਨਾਬਾਲਗ ਨਾਲ ਉਸ ਦੇ ਇੰਸਟਾਗ੍ਰਾਮ ਦੋਸਤ ਨੇ ਬਲਾਤਕਾਰ ਕੀਤਾ। ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਦੋਸ਼ੀ ਨੌਜਵਾਨ ਨੇ ਉਸ ਨੂੰ ਮਿਲਣ ਦੇ ਬਹਾਨੇ 15 ਸਤੰਬਰ 2022 ਨੂੰ ਬਾਹਰ ਬੁਲਾਇਆ। ਦੋਸ਼ੀ ਉਸ ਨੂੰ ਕਿਸੇ ਅਣਦੱਸੀ ਥਾਂ ‘ਤੇ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ।

ਨੌਜਵਾਨ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵੀ ਬਣਾਈਆਂ। ਜਦੋਂ ਲੜਕੀ ਨੇ ਉਸ ਨੂੰ ਗਲਤ ਕੰਮ ਕਰਨ ਤੋਂ ਰੋਕਿਆ ਤਾਂ ਦੋਸ਼ੀ ਨੇ ਉਸ ਨੂੰ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਉਸ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਹੋਏ ਦੋਸ਼ੀ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਆਖਰ ਤੰਗ ਆ ਕੇ ਪੀੜਤਾ ਨੇ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ

ਰਿਸ਼ਤੇਦਾਰਾਂ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮ ਦੀ ਪਛਾਣ ਗੁਲਸ਼ਨ ਸ਼ਰਮਾ ਵਾਸੀ ਗਣੇਸ਼ ਨਗਰ ਰਾਜਪੁਰਾ ਵਜੋਂ ਹੋਈ ਹੈ। ਲੜਕੀ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਦੱਸਿਆ ਕਿ 15 ਸਤੰਬਰ 2022 ਤੋਂ ਬਦਮਾਸ਼ ਉਨ੍ਹਾਂ ਦੀ ਲੜਕੀ ਨੂੰ ਬਲੈਕਮੇਲ ਕਰ ਰਿਹਾ ਸੀ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।