ਪੰਜਾਬ ਤੋਂ ਹਿਮਾਚਲ ਘੁੰਮਣ ਗਏ PWD ਦੇ ਐਕਸੀਅਨ ਸਮੇਤ 5 ਦੀ ਮੌਤ

0
1890

ਗੁਰਦਾਸਪੁਰ। ਦੀਨਾਨਗਰ ਦੇ ਰਹਿਣ ਵਾਲੇ ਪੀਡਬਲਿਊਡੀ ਦੇ ਐਕਸੀਅਨ ਮਨਮੋਹਨ ਸਰੰਗਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਹਲਕੇ ‘ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੂਸਾਰ ਐਕਸੀਅਨ ਮਨਮੋਹਨ ਸਰੰਗਲ ਆਪਣੇ ਦੋਸਤਾਂ ਨਾਲ ਕੱਲ ਹੀ ਹਿਮਾਚਲ ‘ਚ ਘੁੰਮਣ ਲਈ ਗਏ ਹੋਏ ਸਨ।

ਉਨ੍ਹਾਂ ਦੀ ਬੋਲੈਰੋ ਸੜਕ ਉਤੇ ਪਲਟ ਗਈ। ਗੱਡੀ ਇੰਨੀ ਬੁਰੀ ਤਰ੍ਹਾਂ ਪਲਟੀ ਕਿ ਗੱਡੀ ਪਲਟਣ ਕਾਰਨ ਐਕਸੀਅਨ ਸਮੇਤ 5 ਦੀ ਮੌਤ ਹੋ ਗਈ ਅਤੇ 2 ਲੋਕ ਗੰਭੀਰ ਜਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

ਇਨ੍ਹਾਂ ਸਾਰਿਆਂ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਲਾਕੇ ਦਾ ਹਰ ਇਕ ਇਨਸਾਨ ਇਸ ਦੁਖਦਾਈ ਘਟਨਾ ਉਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਐਕਸੀਅਨ ਮਨਮੋਹਨ ਸਾਰੰਗਲ ਨੇ ਆਪਣੇ ਦੋਸਤਾਂ ਨਾਲ ਘੁੰਮਣ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਨਾਲ ਅਜਿਹਾ ਹਾਦਸਾ ਵਾਪਰ ਸਕਦਾ ਹੈ।