ਲੁਧਿਆਣਾ। ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਇੱਕ ਔਰਤ ਦਾ ਨਸ਼ੇ ਵਿਚ ਧੁੱਤ ਹੋਈ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਔਰਤ ਸੜਕ ਦੇ ਵਿਚਕਾਰ ਖੜ੍ਹੀ ਹੈ। ਉਹ ਤੁਰਨ ਦੇ ਵੀ ਯੋਗ ਨਹੀਂ ਹੈ। ਇਹ ਹਾਲਤ ਦੇਖ ਕੇ ਲੋਕਾਂ ਨੇ ਉਸ ਨੂੰ ਸੰਭਾਲ ਲਿਆ। ਬੱਸ ਸਟੈਂਡ ਨੇੜੇ ਦੁਕਾਨਦਾਰਾਂ ਅਨੁਸਾਰ ਇੱਥੇ ਰੋਜ਼ਾਨਾ ਔਰਤਾਂ ਸ਼ਰਾਬੀ ਹਾਲਤ ਵਿਚ ਝੂਮਦੀਆਂ ਹਨ। ਜਦੋਂ ਔਰਤਾਂ ਨੂੰ ਨਸ਼ਿਆਂ ਲਈ ਪੈਸੇ ਨਹੀਂ ਮਿਲਦੇ ਤਾਂ ਉਹ ਪਾਰਕਾਂ ਆਦਿ ਵਿਚ ਵੇਸਵਾਵਾਂ ਦਾ ਕੰਮ ਕਰਦੀਆਂ ਹਨ।
ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਕ ਦੁਕਾਨਦਾਰ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਰਾਤ ਸਮੇਂ ਸਵਾਰੀਆਂ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। 23 ਜੁਲਾਈ ਨੂੰ ਵੀ ਬੱਸ ਸਟੈਂਡ ਦੇ ਬਾਹਰੋਂ ਇੱਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ‘ਚ ਵੀ ਇਕ ਔਰਤ ਇਸ ਤਰ੍ਹਾਂ ਨਸ਼ੇ ‘ਚ ਝੂਮਦੀ ਨਜ਼ਰ ਆ ਰਹੀ ਸੀ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸੇ ਦਿਨ ਵਿਧਾਇਕ ਗੁਰਪ੍ਰੀਤ ਗੋਗੀ ਖੁਦ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਪਹੁੰਚੇ ਸਨ। ਪੁਲਿਸ ਅਧਿਕਾਰੀਆਂ ਨੇ ਇਲਾਕੇ ਵਿਚ ਤਲਾਸ਼ੀ ਆਦਿ ਵੀ ਕੀਤੀ ਸੀ ਪਰ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਸੀ।