ਲੁਧਿਆਣਾ | ਪਾਰਟੀ ਤੋਂ ਮੁੜਦਿਆਂ ਪੀਏਯੂ ਡਾਕਟਰ ਤੋਂ 4 ਬਦਮਾਸ਼ਾਂ ਨੇ ਕਾਰ ਖੋਹ ਲਈ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਰਾਜਗੜ੍ਹ ਅਸਟੇਟ ਦੇ ਡਾਕਟਰ ਨਵੀਨ ਅਗਰਵਾਲ ਦੀ ਸ਼ਿਕਾਇਤ ‘ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਉਹ ਦੇਰ 11.30 ਵਜੇ ਰੈਸਟੋਰੈਂਟ ‘ਚੋਂ ਪਾਰਟੀ ਖਤਮ ਕਰਕੇ ਘਰ ਵੱਲ ਨਿਕਲੇ ਤਾਂ ਝੱਮਟ ਵਾਲੇ ਪੁਲ ‘ਤੇ 2 ਮੋਟਰਸਾਈਕਲਾਂ ‘ਤੇ ਸਵਾਰ 4 ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ।
ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਡਾਕਟਰ ਕੋਲੋਂ ਉਨ੍ਹਾਂ ਦੀ ਕਾਰ ਖੋਹ ਲਈ ਅਤੇ ਫਰਾਰ ਹੋ ਗਏ। ਇਸ ਮਾਮਲੇ ਵਿਚ ਪੁਲਿਸ ਨੇ ਡਾਕਟਰ ਨਵੀਨ ਅਗਰਵਾਲ ਦੀ ਸ਼ਿਕਾਇਤ ‘ਤੇ ਬਦਮਾਸ਼ਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।