ਲੁਧਿਆਣਾ : ਪ੍ਰੇਮੀ ਨੇ ਕੀਤਾ ਸੀ 17 ਸਾਲਾ ਵਿਦਿਆਰਥਣ ਦਾ ਕਤਲ, ਦੂਜੇ ਮੁੰਡਿਆਂ ਨਾਲ ਗੱਲ ਕਰਨ ਤੋਂ ਸੀ ਨਾਰਾਜ਼

0
852

ਲੁਧਿਆਣਾ | ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਸਕੂਲੀ ਵਿਦਿਆਰਥਣ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਇਸ ਕਤਲ ਕਾਂਡ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ‘ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪ੍ਰੇਮ ਪਾਸਵਾਨ, ਅਜੀਤ ਕੁਮਾਰ, ਵਿਕਾਸ ਕੁਮਾਰ ਅਤੇ ਨੀਰਜ ਕੁਮਾਰ ਵਜੋਂ ਹੋਈ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੜਕੀ ਆਂਚਲ ਦੇ ਪਿੰਡ ਭਾਮੀਆਂ ਦੇ ਰਹਿਣ ਵਾਲੇ ਮੁਲਜ਼ਮ ਪ੍ਰੇਮ ਪਾਸਵਾਨ ਨਾਲ ਪ੍ਰੇਮ ਸਬੰਧ ਸਨ। ਲੜਕੀ ਕੁਝ ਹੋਰ ਮੁੰਡਿਆਂ ਨਾਲ ਵੀ ਗੱਲਬਾਤ ਕਰਦੀ ਸੀ। ਇਸ ਕਾਰਨ ਪ੍ਰੇਮ ਪਾਸਵਾਨ ਉਸ ਨਾਲ ਝਗੜਾ ਕਰਦਾ ਸੀ। ਘਟਨਾ ਵਾਲੇ ਦਿਨ ਆਂਚਲ ਟਰੰਕਾ ਵਾਲਾ ਬਾਜ਼ਾਰ ਸਕੂਲ ਤੋਂ ਪੇਪਰ ਦੇ ਕੇ ਵਾਪਸ ਆ ਰਹੀ ਸੀ ਤਾਂ ਮੁਲਜ਼ਮ ਪ੍ਰੇਮ ਪਾਸਵਾਨ ਉਸ ਨੂੰ ਪਿੰਡ ਤਾਜਪੁਰ ਸਥਿਤ ਆਪਣੇ ਕਿਰਾਏ ਦੇ ਕਮਰੇ ਵਿੱਚ ਲੈ ਗਿਆ।
ਦੋਵਾਂ ਵਿਚਾਲੇ ਝਗੜਾ ਹੋ ਗਿਆ
ਉੱਥੇ ਹੀ ਦੋਵਾਂ ‘ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਪ੍ਰੇਮ ਪਾਸਵਾਨ ਨੇ ਆਂਚਲ ਦਾ ਗਲਾ ਘੁੱਟ ਦਿੱਤਾ। ਮੁਲਜ਼ਮ ਨੇ ਆਂਚਲ ਦੀ ਲਾਸ਼ ਨੂੰ ਕਮਰੇ ਵਿੱਚ ਹੀ ਛੱਡ ਦਿੱਤਾ। ਕੁਝ ਸਮੇਂ ਬਾਅਦ ਪ੍ਰੇਮ ਪਾਸਵਾਨ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਤਿੰਨ ਦੋਸਤਾਂ ਅਜੀਤ ਕੁਮਾਰ, ਵਿਕਾਸ ਅਤੇ ਨੀਰਜ ਨੂੰ ਦਿੱਤੀ

ਕਮਿਸ਼ਨਰ ਨੇ ਦੱਸਿਆ ਕਿ ਅਜੀਤ ਅਤੇ ਵਿਕਾਸ ਨੇ ਆਂਚਲ ਦੀ ਲਾਸ਼ ਨੂੰ ਆਪਣੇ ਸਾਈਕਲ ‘ਤੇ ਬਿਠਾ ਕੇ ਸਵੇਰੇ 3 ਵਜੇ ਭਾਮੀਆਂ ਕਲਾਂ ਨੇੜੇ ਲਿੰਕ ਰੋਡ ‘ਤੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ | ਇਸ ਤੋਂ ਬਾਅਦ ਪ੍ਰੇਮ ਪਾਸਵਾਨ ਅਤੇ ਨੀਰਜ ਕੁਮਾਰ ਨੇ ਵਿਦਿਆਰਥੀ ਦਾ ਬੈਗ ਅਤੇ ਬੂਟ ਅਤੇ ਹੋਰ ਸਮਾਨ ਸੁੰਨਸਾਨ ਜਗ੍ਹਾ ‘ਤੇ ਸੁੱਟ ਦਿੱਤਾ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਵੀਰਵਾਰ ਸਵੇਰੇ ਸੈਰ ਕਰਦੇ ਸਮੇਂ ਇਕ ਰਾਹਗੀਰ ਨੇ ਬੱਚੀ ਦੀ ਲਾਸ਼ ਖੇਤਾਂ ‘ਚ ਪਈ ਦੇਖੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।