ਖੁਸ਼ਖਬਰੀ : CTU ‘ਚ 131 ਕੰਡਕਟਰਾਂ ਤੇ 46 ਡਰਾਈਵਰਾਂ ਦੀਆਂ ਅਸਾਮੀਆਂ ’ਤੇ ਨਿਕਲੀ ਭਰਤੀ

0
178

ਚੰਡੀਗੜ੍ਹ | ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸਿੱਧੀ ਭਰਤੀ ਰਾਹੀਂ ਕੰਡਕਟਰਾਂ ਅਤੇ ਡਰਾਈਵਰਾਂ ਦੀ ਭਰਤੀ ਕਰਨ ਜਾ ਰਹੀ ਹੈ।ਇਸ ਭਰਤੀ ਤਹਿਤ 46 ਡਰਾਈਵਰ ਅਤੇ 131 ਕੰਡਕਟਰਾਂ ਦੀ ਭਰਤੀ ਕੀਤੀ ਜਾਵੇਗੀ। ਡਾਇਰੈਕਟਰ ਟਰਾਂਸਪੋਰਟ ਦਫ਼ਤਰ ਨੇ ਭਰਤੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਹੈ। 10 ਅਪ੍ਰੈਲ ਅਪਲਾਈ ਕਰਨ ਦੀ ਆਖ਼ਰੀ ਤਰੀਕ ਹੈ ਜਦਕਿ 15 ਅਪ੍ਰੈਲ ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਤਰੀਕ ਹੈ।

ਡਰਾਈਵਰਾਂ ਦੀ ਭਰਤੀ ਤਹਿਤ ਜਨਰਲ ਕੈਟਾਗਰੀ ਵਿਚ 19 ਅਸਾਮੀਆਂ ਹਨ ਅਤੇ ਸਾਬਕਾ ਸੈਨਿਕ, ਡੀਐਸਐਮ ਸ਼੍ਰੇਣੀ ਲਈ 3 ਸੀਟਾਂ ਰਾਖਵੀਆਂ ਹਨ। ਇਸ ਲਈ ਇਸ ਸ਼੍ਰੇਣੀ ਵਿਚ ਕੁੱਲ 22 ਅਸਾਮੀਆਂ ਹਨ। ਐਸਸੀ ਵਿਚ ਕੁੱਲ 8 ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਇਕ ਸਾਬਕਾ ਫੌਜੀ, ਡੀਐਸਐਮ ਸ਼੍ਰੇਣੀ ਦੇ ਉਮੀਦਵਾਰਾਂ ਲਈ ਹੈ। OBC ਦੀਆਂ ਕੁੱਲ 12 ਸੀਟਾਂ ਵਿਚੋਂ ਇਕ ਸਾਬਕਾ ਸੈਨਿਕ, DSM ਸ਼੍ਰੇਣੀ ਲਈ ਹੈ। ਜਦਕਿ EWS ਸ਼੍ਰੇਣੀ ਵਿਚ ਸਾਰੀਆਂ ਚਾਰ ਅਸਾਮੀਆਂ ਸਾਬਕਾ ਸੈਨਿਕਾਂ, DSM ਸ਼੍ਰੇਣੀ ਲਈ ਰਾਖਵੀਆਂ ਹਨ।

ਹਾਲਾਂਕਿ ਇਨ੍ਹਾਂ ਅਸਾਮੀਆਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ। ਦੋਵੇਂ ਅਹੁਦਿਆਂ ਲਈ ਸਿਰਫ਼ ਪੁਰਸ਼ ਉਮੀਦਵਾਰ ਹੀ ਯੋਗ ਹਨ। ਉਮੀਦਵਾਰ ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਅਤੇ ਅਪਲਾਈ ਕਰਨ ਸਬੰਧੀ ਹੋਰ ਵੇਰਵੇ ਅਧਿਕਾਰਤ ਵੈੱਬਸਾਈਟ www.chdctu.gov.in ‘ਤੇ ਦੇਖ ਸਕਦੇ ਹਨ। ਵੈੱਬਸਾਈਟ ‘ਤੇ ਵਿੱਦਿਅਕ ਯੋਗਤਾ, ਉਮਰ ਤੇ ਛੋਟ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਉਧਰ ਕੰਡਕਟਰਾਂ ਦੀ ਭਰਤੀ ਤਹਿਤ ਜਨਰਲ ਕੈਟਾਗਰੀ ਦੀਆਂ ਕੁੱਲ 61 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 7 ਸਾਬਕਾ ਸੈਨਿਕਾਂ, ਡੀਐਸਐਮ ਸ਼੍ਰੇਣੀਆਂ ਲਈ ਰਾਖਵੀਆਂ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਕੁੱਲ 23 ਅਸਾਮੀਆਂ ਵਿਚੋਂ 3 ਅਸਾਮੀਆਂ ਸਾਬਕਾ ਸੈਨਿਕਾਂ, ਡੀਐਸਐਮ ਸ਼੍ਰੇਣੀ ਲਈ ਹਨ, ਓਬੀਸੀ ਸ਼੍ਰੇਣੀ ਦੀਆਂ 35 ਅਸਾਮੀਆਂ ਵਿਚੋਂ, 4 ਅਸਾਮੀਆਂ ਸਾਬਕਾ ਸੈਨਿਕਾਂ, ਡੀਐਸਐਮ ਸ਼੍ਰੇਣੀ ਲਈ ਹਨ ਅਤੇ ਈਡਬਲਯੂਐਸ ਸ਼੍ਰੇਣੀ ਵਿਚ ਸਾਰੀਆਂ 12 ਅਸਾਮੀਆਂ ਸਾਬਕਾ ਸੈਨਿਕਾਂ, DSM ਸ਼੍ਰੇਣੀ ਲਈ ਹਨ।