ਲੁਧਿਆਣਾ : 16 ਸਾਲ ਦੇ ਮੁੰਡੇ ਦੀ ਚਿੱਟੇ ਨੇ ਲਈ ਜਾਨ, ਘਰ ‘ਚ ਵਿਛੇ ਸੱਥਰ

0
506


ਲੁਧਿਆਣਾ | ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਨਸ਼ੇ ਨੇ ਮੁੰਡੇ ਦੀ ਜਾਨ ਲੈ ਲਈ ਤੇ ਘਰ ’ਚ ਸੱਥਰ ਵਿਛਾ ਦਿੱਤੇ। ਪਿੰਡ ਪਮਾਲ ਦੇ ਸ਼ਾਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਕਿ ਅਜੇ ਸਿਰਫ 16 ਸਾਲ ਦਾ ਸੀ, ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।

ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸ਼ਾਨਵੀਰ ਸਿੰਘ ਆਪਣੀ ਮਾਸੀ ਕੋਲ ਬੋਡਪਾਲ ਰਹਿੰਦਾ ਸੀ। ਅਜੇ ਪਰਸੋਂ ਹੀ ਆਪਣੇ ਘਰ ਪਿੰਡ ਪਮਾਲ ਆਇਆ ਸੀ। 31 ਜਨਵਰੀ ਨੂੰ ਉਸ ਦੇ ਪਿੰਡ ਦਾ ਲੜਕਾ ਰਾਜਬੀਰ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਚਿੱਟੇ ਦੇ ਸਮੱਗਲਰ ਕੋਲ ਲੈ ਗਿਆ, ਜਿਥੇ ਚਿੱਟੇ ਦਾ ਟੀਕਾ ਲਗਾਇਆ। ਲਗਾਉਂਦਿਆਂ ਹੀ ਉਸ ਦੀ ਹਾਲਤ ਗੰਭੀਰ ਹੋ ਗਈ ਤੇ ਮੌਤ ਹੋ ਗਈ। ਉਧਰ ਥਾਣਾ ਦਾਖਾ ਦੀ ਪੁਲਿਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।