ਲੁਧਿਆਣਾ : 13 ਸਾਲ ਦਾ ਵਿਦਿਆਰਥੀ ਤੇਜ਼ ਰਫਤਾਰ ਟਿੱਪਰ ਨੇ ਕੁਚਲਿਆ, ਮਾਪਿਆਂ ਦਾ ਸੀ ਇਕਲੌਤਾ ਪੁੱਤ

0
497

ਲੁਧਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਲੁਧਿਆਣਾ ਵਿਚ ਬੁੱਧਵਾਰ ਸਵੇਰੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਸਾਈਕਲ ਸਵਾਰ ਵਿਦਿਆਰਥੀ ਨੂੰ ਕੁਚਲ ਦਿੱਤਾ, ਜਿਸ ਵਿਚ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਿੱਪਰ ਚਾਲਕ ਫ਼ਰਾਰ ਹੋ ਗਿਆ। ਵਿਦਿਆਰਥੀ ਸਿਹਤ ਖਰਾਬ ਹੋਣ ਕਾਰਨ ਛੁੱਟੀ ਲੈ ਕੇ ਸਕੂਲ ਤੋਂ ਘਰ ਜਾ ਰਿਹਾ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ।

TN: Days After Kallakurichi Incident, Another Class 12 Student Found Dead  in Tiruvallur; Suicide Suspected

ਮ੍ਰਿਤਕ ਦੀ ਪਛਾਣ ਸ਼ਿਵਮ (13) ਵਜੋਂ ਹੋਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸੀ। ਬੁੱਧਵਾਰ ਨੂੰ ਉਹ 2 ਦਿਨਾਂ ਦੀ ਛੁੱਟੀ ਦੀ ਅਰਜ਼ੀ ਦੇਣ ਲਈ ਸਕੂਲ ਗਿਆ ਸੀ। ਇਸ ਤੋਂ ਬਾਅਦ ਉਹ ਸਾਈਕਲ ‘ਤੇ ਘਰ ਲਈ ਰਵਾਨਾ ਹੋ ਗਿਆ। ਕੈਲਾਸ਼ ਨਗਰ ਮੋੜ ਨੇੜੇ ਇਕ ਤੇਜ਼ ਰਫਤਾਰ ਟਿੱਪਰ ਨੇ ਸ਼ਿਵਮ ਨੂੰ ਕੁਚਲ ਦਿੱਤਾ, ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਖੂਨ ਨਾਲ ਲੱਥਪੱਥ ਵਿਦਿਆਰਥੀ ਨੂੰ ਸੜਕ ‘ਤੇ ਡਿੱਗਦਾ ਦੇਖ ਡਰਾਈਵਰ ਨੇ ਪਹਿਲਾਂ ਟਿੱਪਰ ਨੂੰ ਸਾਈਡ ਦਿੱਤੀ, ਫਿਰ ਉਥੋਂ ਫ਼ਰਾਰ ਹੋ ਗਿਆ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸ਼ਿਵਮ ਦੇ ਪਿਤਾ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਗਹਿਲੇਵਾਲ ਦਾ ਰਹਿਣ ਵਾਲਾ ਹੈ। ਸ਼ਿਵਮ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਟਿੱਪਰ ਚਾਲਕ ਦੀ ਲਾਪ੍ਰਵਾਹੀ ਕਾਰਨ ਉਸ ਦੇ ਲੜਕੇ ਦੀ ਜਾਨ ਚਲੀ ਗਈ। ਉਨ੍ਹਾਂ ਪੁਲਿਸ ਤੋਂ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।