ਲੁਧਿਆਣਾ : ਟਿਊਸ਼ਨ ‘ਤੇ ਗਈ 12 ਸਾਲ ਦੀ ਵਿਦਿਆਰਥਣ ਹੋਈ ਲਾਪਤਾ, 2 ਦਿਨਾਂ ਤੋਂ ਮਾਪੇ ਰਹੇ ਲੱਭ

0
349

ਲੁਧਿਆਣਾ | ਇੰਡਸਟਰੀ ਏਰੀਆ ਦੇ ਇਲਾਕੇ ‘ਚ ਟਿਊਸ਼ਨ ਗਈ 12 ਸਾਲ ਦੀ ਲੜਕੀ ਘਰ ਵਾਪਸ ਨਹੀਂ ਪਰਤੀ। 2 ਦਿਨਾਂ ਤਕ ਤਲਾਸ਼ ਕਰਨ ਦੇ ਬਾਵਜੂਦ ਕੋਈ ਸੂਚਨਾ ਨਹੀਂ ਮਿਲੀ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ 27 ਫਰਵਰੀ ਦੀ ਸ਼ਾਮ ਨੂੰ ਉਸਦੀ ਪਤਨੀ ਰੋਜ਼ ਵਾਂਗ ਬੇਟੀ ਨੂੰ ਟਿਊਸ਼ਨ ‘ਤੇ ਛੱਡ ਕੇ ਆਈ ਪਰ ਲੜਕੀ ਘਰ ਵਾਪਸ ਨਾ ਆਈ ਤੇ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈ। ਪਰਿਵਾਰਕ ਮੈਂਬਰ ਟਿਊਸ਼ਨ ਸੈਂਟਰ ਗਏ ਤਾਂ ਪਤਾ ਲੱਗਾ ਕਿ ਲੜਕੀ ਘਰ ਜਾ ਚੁੱਕੀ ਹੈ।

ਰਿਸ਼ਤੇਦਾਰਾਂ ਕੋਲੋਂ ਪੁੱਛਗਿੱਛ ਕੀਤੀ ਗਈ ਪਰ ਕੋਈ ਜਾਣਕਾਰੀ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਅਗਵਾ ਕਰਕੇ ਰੱਖਿਆ ਹੋਇਆ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।