ਲੁਧਿਆਣਾ : 22 ਸਾਲ ਦੀ ਲੜਕੀ 4 ਮਹੀਨਿਆਂ ਤੋਂ ਲਾਪਤਾ, ਸਾਲ ਪਹਿਲਾਂ ਹੋਇਆ ਸੀ ਵਿਆਹ, ਮਾਪਿਆਂ ਦਾ ਦੋਸ਼ ਕਿਸੇ ਅਣਪਛਾਤੇ ਨੇ ਕੀਤਾ ਅਗਵਾ

0
656

ਲੁਧਿਆਣਾ | 4 ਮਹੀਨਿਆਂ ਤੋਂ 22 ਸਾਲ ਦੀ ਲੜਕੀ ਭੇਤਭਰੇ ਹਾਲਾਤ ‘ਚ ਲਾਪਤਾ ਹੋ ਗਈ। ਅਜੇ ਤਕ ਲੜਕੀ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ 1 ਸਾਲ ਪਹਿਲਾਂ ਉਸ ਦੀ ਬੇਟੀ ਦਾ ਵਿਆਹ ਹਰਿਆਣਾ ਵਿਚ ਹੋਇਆ ਸੀ।

ਉਨ੍ਹਾਂ ਦੀ ਧੀ ਉਨ੍ਹਾਂ ਕੋਲ ਰਹਿ ਰਹੀ ਸੀ। 3 ਜਨਵਰੀ ਨੂੰ ਲੜਕੀ ਘਰ ਦੇ ਬਾਹਰੋਂ ਹੀ ਅਚਾਨਕ ਲਾਪਤਾ ਹੋ ਗਈ। ਇਸ ਤੋਂ ਬਾਅਦ ਕੋਈ ਉੱਘ-ਸੁੱਘ ਨਹੀਂ ਮਿਲੀ। ਕਈ ਹਫ਼ਤਿਆਂ ਤੱਕ ਤਲਾਸ਼ ਕਰਨ ਦੇ ਬਾਵਜੂਦ ਕੋਈ ਜਾਣਕਾਰੀ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਦਾ ਮੰਨਣਾ ਹੈ ਕਿ ਲੜਕੀ ਨੂੰ ਕਿਸੇ ਅਣਪਛਾਤੇ ਨੇ ਅਗਵਾ ਕਰਕੇ ਰੱਖਿਆ ਹੋਇਆ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।