ਲੋਕ ਸਭਾ ਜ਼ਿਮਨੀ ਚੋਣ : ਜਲੰਧਰ ਦਾ ਧੁਰੰਦਰ ਬਣਨ ਲਈ ਅੱਡੀ ਚੋਟੀ ਦਾ ਜ਼ੋਰ, ਪੇਂਡੂ ਇਲਾਕਿਆਂ ‘ਚ ਕਾਂਗਰਸ, ਅਕਾਲੀ ਦਲ ਤੇ ਆਪ ‘ਚ ਜ਼ਬਰਦਸਤ ਟੱਕਰ

0
761

ਜਲੰਧਰ| ਲੋਕ ਸਭਾ ਜ਼ਿਮਨੀ ਚੋਣ ‘ਚ ਮੁਕਾਬਲਾ ਅੱਡੀ ਚੋਟੀ ਦਾ ਹੋ ਗਿਆ ਹੈ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਅਕਾਲੀ-ਬਸਪਾ ਵੱਲੋਂ ਜਿੱਤ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸੀਟ ਦੇ ਕੁੱਲ ਨੌਂ ਹਲਕਿਆਂ ਵਿੱਚੋਂ ਪੰਜ ਪੇਂਡੂ ਹਨ। ਦਿਹਾਤੀ ਖੇਤਰਾਂ ਵਿੱਚ ਕਾਂਗਰਸ, ਆਪ ਅਤੇ ਅਕਾਲੀ ਦਲ ਆਪਸ ਵਿੱਚ ਲੜ ਰਹੇ ਹਨ ਜਦਕਿ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਅਤੇ ‘ਆਪ’ ਦੀ ਜਿੱਤ ਜਾਂ ਹਾਰ ਦਾ ਫੈਸਲਾ ਭਾਜਪਾ ਹੀ ਕਰੇਗੀ।

ਜਿਹੜੀ ਪਾਰਟੀ ਦੀਆਂ ਭਾਜਪਾ ਵੱਧ ਵੋਟਾਂ ਤੋੜੇਗੀ, ਉਹ ਹਾਰ ਜਾਵੇਗੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ‘ਤੇ ਕਾਂਗਰਸ 14 ਵਾਰ, ਅਕਾਲੀ ਦਲ 2 ਵਾਰ ਅਤੇ ਜਨਤਾ ਦਲ 2 ਵਾਰ ਜਿੱਤ ਚੁੱਕੀ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਜਨਵਰੀ ਵਿੱਚ ਫਿਲੌਰ ਹਲਕੇ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਪ੍ਰੋਫੈਸਰ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਆ।

ਕੌਣ ਕਿਸਦੇ ਨਾਂ ਤੇ ਮੰਗ ਰਿਹਾ ਵੋਟਾਂ

ਕਾਂਗਰਸ : ਸੰਤੋਖ ਸਿੰਘ ਚੌਧਰੀ ਦਾ ਨਾਂ ਅਤੇ ਕੰਮ, ‘ਆਪ’ ਦਾ ਵਾਅਦਾਖਿਲਾਫੀ।

ਆਮ ਆਦਮੀ ਪਾਰਟੀ: ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਜ਼ਿਆਦਾਤਰ ਵਾਅਦੇ ਪੂਰੇ ਕੀਤੇ।

ਬੀਜੇਪੀ: ਪੀਐਮ ਮੋਦੀ ਅਤੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ।

ਅਕਾਲੀ ਦਲ : ‘ਆਪ’ ਸਰਕਾਰ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਨਾ ਕਰਨਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਂ ਉਤੇ।