ਲਾਕਡਾਊਨ 2.0 ‘ਚ ਸਖ਼ਤ ਗਾਈਡਲਾਈਨ ਜ਼ਾਰੀ – ਕਿਨ੍ਹਾਂ ਨੂੰ ਮਿਲੀ ਛੂਟ, ਕਿਨ੍ਹਾਂ ਨੂੰ ਨਹੀਂ? ਪੜ੍ਹੋ ਖਬਰ

2
5298

ਕਿਸਾਨਾਂ ਨੂੰ ਵਾਢੀ ਨਾਲ ਸੰਬੰਧਤ ਕੰਮ ਕਰਨ ਲਈ ਮਿਲੀ ਰਾਹਤ, ਆਵਾਜਾਈ ਤੇ ਪੂਰਨ ਪਾਬੰਦੀ

ਨਵੀਂ ਦਿੱਲੀ. ਮੋਦੀ ਸਰਕਾਰ ਦੇ 3 ਮਈ ਤੱਕ ਲਾਕਡਾਊਨ ਵਧਾਉਣ ਤੋਂ ਬਾਅਦ ਗ੍ਰਹਿ ਮੰਤਰਾਲੇ ਵਲੋਂ ਅੱਜ ਸਖਤ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਰੋਨਾ ਵਾਇਰਸ ਲਾਕਡਾਉਨ ਦੇ ਵਿਚਕਾਰ ਕਿਸ ਨੂੰ ਛੂਟ ਮਿਲੇਗੀ, ਕਿਸ ਨੂੰ ਨਹੀਂ। ਨਵੀਂ ਗਾਈਡਲਾਈਨ ਮੁਤਾਬਿਕ ਫਿਲਹਾਲ ਆਵਾਜਾਈ ‘ਤੇ ਪੂਰਨ ਪਾਬੰਦੀ ਜਾਰੀ ਰਹੇਗੀ। ਰਾਜਾਂ ਦੀਆਂ ਸਰਹੱਦਾਂ ਸੀਲ ਰਹਿਣਗਿਆਂ। ਯਾਨੀ ਬੱਸ, ਮੈਟਰੋ, ਹਵਾਈ ਅਤੇ ਰੇਲ ਯਾਤਰਾ ਬੰਦ ਰਹੇਗੀ। ਇਸ ਤੋਂ ਇਲਾਵਾ ਸਕੂਲ, ਕਾਲੇਜ ਕੋਚਿੰਗ ਸੈਂਟਰ ਵੀ ਬੰਦ ਰਹਿਣਗੇ।

  • ਖੇਤੀ ਨਾਲ ਜੁੜ੍ਹੀਆਂ ਸਾਰੀਆਂ ਗਤੀਵਿਧਿਆਂ ਜ਼ਾਰੀ ਰਹਿਣਗਿਆਂ, ਸਰਕਾਰ ਨੇ ਕਿਹਾ ਹੈ ਕਿ ਖੇਤੀ ਨਾਲ ਜੁੜੇ ਕੰਮ ਦੀ ਛੂਟ ਜਾਰੀ ਰਹੇਗੀ।
  • ਮੂੰਹ ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਪਬਲਿਕ ਪਲੇਸ ਤੇ ਥੁੱਕਣਾ ਤੇ ਵੀ ਜੁਰਮਾਨਾ ਵਸੂਲਿਆ ਜਾਏਗ।
  • ਖੇਤੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵਾਢੀ (ਹਾਰਵੇਸਟਿੰਗ) ਨਾਲ ਜੁੜੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ।
  • ਖੇਤੀਬਾੜੀ ਉਪਕਰਣਾਂ ਦੀਆਂ ਦੁਕਾਨਾਂ, ਉਨ੍ਹਾਂ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ।
  • ਖਾਦ, ਬੀਜ, ਕੀਟਨਾਸ਼ਕਾਂ ਦੇ ਨਿਰਮਾਣ ਅਤੇ ਵੰਡ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ, ਉਨ੍ਹਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਇੱਕ ਰਾਜ ਤੋਂ ਦੂਜੇ ਰਾਜ ਵਿੱਚ ਵਾਢੀ ਲਈ ਕੰਮ ਆਉਣ ਵਾਲੀਆਂ ਕੰਬਾਇਨ ਮਸ਼ੀਨਾਂ ਦੀ ਆਵਾਜਾਈ ‘ਤੇ ਕੋਈ ਰੋਕ ਨਹੀਂ ਹੋਵੇਗੀ।
  • ਸਿਹਤ, ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ।
  • ਸਰਕਾਰੀ ਦਿਸ਼ਾ-ਨਿਰਦੇਸ਼ਾਂ ਵਿਚ, ਜਿਮ, ਜਿਨ੍ਹਾਂ ਵਿਚ ਧਾਰਮਿਕ ਸਮਾਗਮਾਂ ਅਤੇ ਧਾਰਮਿਕ ਸਥਾਨਾਂ ਨੂੰ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
  • ਰਾਜਨੀਤਿਕ ਅਤੇ ਖੇਡ ਪ੍ਰੋਗਰਾਮਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ, ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਘਰੇਲੂ ਬਣੇ ਮਾਸਕ, ਦੁਪੱਟਾ ਆਦਿ ਦੀ ਵੀ ਵਰਤੇ ਜਾ ਸਕਦੇ ਹਨ।
  • ਹਵਾਈ ਯਾਤਰਾ ਪੂਰੀ ਤਰ੍ਹਾਂ ਨਾਲ ਬੰਦ, ਬੱਸਾਂ ਬੰਦ, ਮੈਟਰੋ ਸੇਵਾ ਸਮੇਤ ਸਾਰੀ ਜਨਤਕ ਆਵਾਜਾਈ ਠੱਪ ਹੋ ਗਈ। ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਣ ਤੇ, ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਤੇ ਮਨਾਹੀ। ਇਸਦੀ ਇਜ਼ਾਜ਼ਤ ਸਿਰਫ ਮੈਡੀਕਲ ਐਮਰਜੈਂਸੀ ਜਾਂ ਹੋਰ ਵਿਸ਼ੇਸ਼ ਕੰਮ ਲਈ ਮਿਲੇਗੀ।
  • ਐਮਰਜੈਂਸੀ ਦੀ ਸਥਿਤੀ ਵਿੱਚ, ਫੋਰ ਵ੍ਹੀਲਰ ਵਿੱਚ ਡਰਾਈਵਰ ਤੋਂ ਇਲਾਵਾ ਸਿਰਫ ਇੱਕ ਹੋਰ ਹੋਵੇਗਾ। ਦੋਪਹੀਆ ਵਾਹਨ ‘ਤੇ ਸਿਰਫ਼ ਡਰਾਈਵਰ ਹੀ ਜਾ ਸਕੇਗਾ। ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।

2 COMMENTS

Comments are closed.