ਚੰਡੀਗੜ੍ਹ | ਕੈਪਟਨ ਸਰਕਾਰ ਨੇ ਪੂਰੇ ਪੰਜਾਬ ਵਿੱਚ 3 ਮਈ ਤੋਂ 15 ਮਈ ਤੱਕ ਲੌਕਡਾਊਨ ਲਗਾ ਦਿੱਤਾ ਹੈ।
ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਜਿਵੇਂ ਕਿ ਦੁੱਧ, ਸਬਜ਼ੀਆਂ, ਬ੍ਰੈੱਡ, ਫਰੂਟ, ਪੋਲਟਰੀ ਦੀਆਂ ਦੁਕਾਨਾਂ ਹੀ ਖੁੱਲ੍ਹ ਸਕਣਗੀਆਂ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਅਗਲੇ 2 ਹਫਤੇ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਸਾਰੇ ਸਰਕਾਰੀ ਦਫਤਰ ਅਤੇ ਬੈਂਕ 50 ਫੀਸਦੀ ਸਟਾਫ ਦੇ ਨਾਲ ਹੀ ਖੁੱਲਣਗੇ।
ਕਾਰ ਅਤੇ ਟੈਕਸੀ ਵਿੱਚ ਸਿਰਫ 2 ਬੰਦੇ ਹੀ ਸਫਰ ਕਰ ਸਕਦੇ ਹਨ।
ਸਾਰੇ ਢਾਬੇ, ਰੈਸਟੋਰੈਂਟ ਅਤੇ ਹੋਟਲ ਦੇ ਅੰਦਰ ਦੇ ਢਾਬੇ ਬੰਦ ਰਹਿਣਗੇ। ਇੱਥੋਂ ਸਿਰਫ ਹੋਮ ਡਿਲੀਵਰੀ ਹੋ ਸਕੇਗੀ।
ਸਾਰੀਆਂ ਵੀਕਲੀ ਮਾਰਕੀਟ ਬੰਦ ਰਹਿਣਗੀਆਂ।
ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲੱਗ ਜਾਵੇਗਾ।