ਮਹਾਨ ਐਥਲੀਟ ਪੀਟੀ ਊਸ਼ਾ ਬਣੀ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ

0
2322

ਨਵੀਂ ਦਿੱਲੀ। ਮਹਾਨ ਐਥਲੀਟ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਚੁਣਿਆ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪੀਟੀ ਊਸ਼ਾ ਨੂੰ ਵਧਾਈ ਦਿੱਤੀ ਹੈ। ਕਿਰਨ ਰਿਜਿਜੂ ਨੇ ਪੀਟੀ ਊਸ਼ਾ ਲਈ ਟਵੀਟ ਕੀਤਾ। ਇਸ ‘ਚ ਰਿਜਿਜੂ ਨੇ ਲਿਖਿਆ, ‘ਪ੍ਰਸਿੱਧ ਗੋਲਡਨ ਗਰਲ ਸ਼੍ਰੀਮਤੀ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਚੁਣੇ ਜਾਣ ‘ਤੇ ਵਧਾਈ। ਮੈਂ ਆਪਣੇ ਦੇਸ਼ ਦੇ ਸਾਰੇ ਖੇਡ ਨਾਇਕਾਂ ਨੂੰ ਵੀ ਵੱਕਾਰੀ IOA ਦੇ ਅਹੁਦੇਦਾਰ ਬਣਨ ‘ਤੇ ਵਧਾਈ ਦਿੰਦਾ ਹਾਂ! ਦੇਸ਼ ਨੂੰ ਉਹਨਾਂ ‘ਤੇ ਮਾਣ ਹੈ!’

ਦੱਸ ਦੇਈਏ ਕਿ ਪੀਟੀ ਊਸ਼ਾ ਨੇ ਆਪਣੇ ਕਰੀਅਰ ਵਿਚ ਏਸ਼ੀਅਨ ਖੇਡਾਂ ਵਿਚ 11 ਤਮਗ਼ੇ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ 23 ਤਮਗ਼ੇ ਜਿੱਤੇ ਹਨ। ਇਹਨਾਂ ਵਿਚ 18 ਸੋਨ ਤਮਗ਼ੇ ਸ਼ਾਮਲ ਹਨ।  ਪੀਟੀ ਊਸ਼ਾ ਨੇ ਏਸ਼ੀਅਨ ਖੇਡਾਂ ਵਿਚ 4 ਸੋਨ ਤਮਗ਼ੇ ਅਤੇ  ਏਸ਼ੀਅਨ ਚੈਂਪੀਅਨਸ਼ਿਪ ਵਿਚ 14 ਸੋਨ ਤਮਗ਼ੇ ਜਿੱਤੇ ਹਨ।

ਉਹਨਾਂ ਨੇ ਆਪਣੇ ਕਰੀਅਰ ਵਿਚ ਏਸ਼ੀਅਨ ਖੇਡਾਂ ਵਿਚ 11 ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ 23 ਤਮਗ਼ੇ ਜਿੱਤੇ ਹਨ। ਇਹਨਾਂ ਵਿਚ 18 ਸੋਨ ਤਮਗ਼ੇ ਸ਼ਾਮਲ ਹਨ। ਪੀਟੀ ਊਸ਼ਾ ਨੇ ਏਸੀਆਈ ਖੇਡਾਂ ਵਿਚ 4 ਗੋਲਡ ਮੈਡਲ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿਚ 14 ਗੋਲਡ ਮੈਡਲ ਜਿੱਤੇ ਹਨ।