ਰੋਪੜ ‘ਚ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਾ ਵਕੀਲ ਗ੍ਰਿਫਤਾਰ; ਵਿਧਵਾ ਮਾਂ ‘ਤੇ ਢਾਹੁੰਦਾ ਸੀ ਤਸ਼ੱਦਦ

0
3372

ਰੋਪੜ, 28 ਅਕਤੂਬਰ | ਰੋਪੜ ਵਿਚ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲਾ ਵਕੀਲ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਵਕੀਲ ਅੰਕੁਰ ਵਰਮਾ ਨੂੰ ਫੜ ਲਿਆ ਹੈ। ਰੋਪੜ ਦੇ ਗਿਆਨੀ ਜੈਲ ਸਿੰਘ ਨਗਰ ਵਿਚ ਰਹਿੰਦੇ ਵਕੀਲ ਅੰਕੁਰ ਵਰਮਾ ਤੇ ਉਸਦੀ ਪਤਨੀ ਅਤੇ ਨਾਬਾਲਗ ਬੇਟੇ ਵੱਲੋਂ ਬਜ਼ੁਰਗ ਵਿਧਵਾ ਮਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ। ਬਜ਼ੁਰਗ ਵਿਧਵਾ ਦੀ ਪਛਾਣ ਪ੍ਰੋਫੈਸਰ ਆਸ਼ਾ ਰਾਣੀ ਵਜੋਂ ਹੋਈ ਹੈ।

ਪੇਕੇ ਘਰ ਆਈ ਧੀ ਦੇ ਹੱਥ ਸੀਸੀਟੀਵੀ ਫੁਟੇਜ ਲੱਗੀ ਸੀ, ਜਿਸ ਵਿਚ ਵਕੀਲ ਅੰਕੁਰ ਆਪਣੀ ਵਿਧਵਾ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ। ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਧੀ ਵੱਲੋਂ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਵਕੀਲ ‘ਤੇ ਕਾਰਵਾਈ ਕੀਤੀ ਗਈ ਤੇ ਬਜ਼ੁਰਗ ਮਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਦੱਸ ਦਈਏ ਕਿ ਅੱਜ ਰੋਪੜ ਦੇ ਇਕ ਵਕੀਲ ਤੇ ਉਸਦੇ ਪਰਿਵਾਰ ਵੱਲੋਂ ਆਪਣੀ ਬਜ਼ੁਰਗ ਵਿਧਵਾ ਮਾਤਾ ਨਾਲ ਅਣਮਨੁੱਖੀ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਕਾਨੂੰਨੀ ਮਦਦ ਨਾਲ ਪੁਲਿਸ ਅਤੇ ਮਨੁੱਖਤਾ ਦੀ ਸੇਵਾ ਸੰਸਥਾ ਨੇ ਇਸ ਬਜ਼ੁਰਗ ਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਵੱਲੋਂ ਇਸ ਕਲਯੁਗੀ ਪੁੱਤਰ ਉਤੇ ਕਾਰਵਾਈ ਕੀਤੀ ਗਈ। ਰੋਪੜ ਦੇ ਵਕੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰੋਪੜ ਬਾਰ ਐਸੋਸੀਏਸ਼ਨ ਨੇ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ।

File Photo