ਚੰਡੀਗੜ੍ਹ। ਗੋਲਡੀ ਬਰਾੜ ਦੀ ਗ੍ਰਿਫਤਾਰੀ ਨੂੰ ਲੈ ਕਿ ਲਾਰੈਂਸ ਬਿਸ਼ਨੋਈ ਨੇ ਚੰਡੀਗੜ੍ਹ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲਡੀ ਬਰਾੜ ਦੀ ਅਮਰੀਕਾ ਵਿਚ ਗ੍ਰਿਫਤਾਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਗੋਲਡੀ ਦੀ ਗ੍ਰਿਫਤਾਰੀ ਇਕ ਫੇਕ ਨਿਊਜ਼ ਹੈ।
ਉਨ੍ਹਾਂ ਕਿਹਾ ਕਿ ਜੇਕਰ ਗੋਲਡੀ ਦੀ ਗ੍ਰਿਫਤਾਰੀ ਦੀ ਖਬਰ ਸਹੀ ਹੁੰਦੀ ਤਾਂ ਅਮਰੀਕਨ ਏਜੰਸੀਆਂ ਵਲੋਂ ਭਾਰਤੀ ਗ੍ਰਹਿ ਵਿਭਾਗ ਨੂੰ ਈਮੇਲ ਰਾਹੀਂ ਜਾਂ ਫਿਰ ਅਧਿਕਾਰਕ ਤੌਰ ਉਤੇ ਇਸਦੀ ਜਾਣਕਾਰੀ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਕਿਹਾ ਜਾਣਾ ਕਿ ਉਨ੍ਹਾਂ ਨੂੰ ਅਮਰੀਕੀ ਖੁਫੀਆ ਏਜੰਸੀ ਤੋਂ ਇਹ ਜਾਣਕਾਰੀ ਮਿਲੀ ਹੈ, ਇਸ ਉਤੇ ਭਰੋਸਾ ਨਹੀਂ ਹੋ ਰਿਹਾ।