ਕਿਸ਼ਨਪੁਰਾ : ਦੋ ਮੁੰਡਿਆਂ ਨੇ ਔਰਤ ਤੋਂ ਏਟੀਐਮ ਕਾਰਡ ਤੇ 2000 ਰੁਪਏ ਖੋਹੇ, ਇੱਕ ਆਰੋਪੀ ਗਲੀ ‘ਚ ਕਿਸੇ ਦੇ ਘਰ ਲੁੱਕਿਆ, ਲੋਕਾਂ ਨੇ ਕੁੱਟਿਆ

0
1204

ਜਲੰਧਰ | ਕੋਰੋਨਾ ਤੇ ਲੌਕਡਾਊਨ ਤੋਂ ਬਾਅਦ ਲੋਕਾਂ ਦੇ ਆਰਥਿਕ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਕ੍ਰਾਇਮ ਵੱਧਣਾ ਸ਼ੁਰੂ ਹੋ ਗਿਆ ਹੈ।

ਕਿਸ਼ਨਪੁਰਾ ਦੇ ਕੋਲ ਦੋ ਮੁੰਡਿਆ ਨੇ ਏਟੀਐਮ ‘ਚ ਗਈ ਇੱਕ ਔਰਤ ਤੋਂ 2000 ਰੁਪਏ ਅਤੇ ਉਸਦਾ ਕਾਰਡ ਖੋਹ ਲਿਆ। ਇੱਕ ਮੁੰਡਾ ਨਾਲ ਦੀ ਗਲੀ ‘ਚ ਕਿਸੇ ਦੇ ਘਰ ਵਿੱਚ ਲੁੱਕ ਗਿਆ। ਲੋਕਾਂ ਨੇ ਉਸਨੂੰ ਫੜ ਕੇ ਕੁੱਟਿਆ ਅਤੇ ਉਸ ਨੂੰ ਥਾਣੇ 3 ਦੀ ਪੁਲਿਸ ਦੇ ਹਵਾਲੇ ਕੀਤਾ ਗਿਆ।

ਸ਼ੁੱਕਰਵਾਰ ਨੂੰ ਦੇਰ ਸ਼ਾਮ ਕਰੀਬ 6:30 ਵਜੇ ਇੱਕ ਔਰਤ ਕਿਸ਼ਨਪੁਰਾ ਦੇ ਐਸਬੀਆਈ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਆਈ ਸੀ।

ਪਹਿਲੇ ਤਾਂ ਆਰੋਪੀ ਨੇ ਔਰਤ ਦਾ ਏਟੀਐਮ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਿਹਾ। ਫਿਰ ਆਰੋਪੀ ਬਾਇਕ ‘ਤੇ ਸਵਾਰ ਹੋ ਕੇ ਆਪਣੇ ਸਾਥੀ ਨਾਲ ਉੱਥੇ ਪਹੁੰਚਿਆ। ਇਸ ਦੌਰਾਨ ਇੱਕ ਨੌਜਵਾਨ ਬਾਇਕ ਸਟਾਰਟ ਕਰਕੇ ਏਟੀਐਮ ਦੇ ਬਾਹਰ ਖੜ੍ਹਾ ਸੀ ਅਤੇ ਦੂਸਰਾ ਔਰਤ ਦੀ ਸਨੈਚਿੰਗ ਕਰਨ ਲਈ ਉਸਦੇ ਕੋਲ ਪਹੁੰਚਿਆ।

ਆਰੋਪੀ ਨੇ ਔਰਤ ਤੋਂ ਏਟੀਐਮ ਕਾਰਡ ਅਤੇ 2000 ਰੁਪਏ ਖੋਹ ਲਏ ਅਤੇ ਉਥੋਂ ਫਰਾਰ ਹੋ ਗਿਆ। ਮਹਿਲਾ ਦੇ ਸ਼ੋਰ ਮਚਾਉਣ ਤੇ ਲੋਕਾਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ। ਇੱਕ ਮੁੰਡਾ ਗਲੀ ਦੇ ਇੱਕ ਘਰ ਵਿੱਚ ਵੜ ਗਿਆ। ਲੋਕਾਂ ਨੇ ਲੱਭ ਕੇ ਉਸ ਨੂੰ ਕੁੱਟਿਆ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਥਾਣਾ 3 ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲੋਕਾਂ ਤੋਂ ਆਰੋਪੀ ਨੂੰ ਛੁਡਾਇਆ ਅਤੇ ਥਾਣੇ ਲੈ ਗਏ। ਇਸ ਮਾਮਲੇ ‘ਚ ਥਾਣਾ 3 ਪੁਲਿਸ ਐੱਸਐੱਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਆਰੋਪੀਆਂ ਦੇ ਖਿਲਾਫ਼ ਲੁੱਟ ਦਾ ਮਾਮਲਾ ਦਰਜ ਕਰਕੇ ਜਾਂਚ ਕਰ ਦਿੱਤੀ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।