Oscar ਜਿੱਤਣ ‘ਤੇ ਖੜਗੇ ਦਾ ਤੰਜ, ਕਿਹਾ- ਹੁਣ BJP ਵਾਲੇ ਇਹ ਨਾ ਕਹਿਣ ਲੱਗ ਪੈਣ ਕਿ ਇਹ ਫਿਲਮ ਮੋਦੀ ਜੀ ਨੇ ਡਾਇਰੈਕਟ ਕੀਤੀ ਹੈ

0
11318

ਨਵੀਂ ਦਿੱਲੀ| ਐਸਐਸ ਰਾਜਾਮੌਲੀ ਦੀ ਫਿਲਮ ‘ਆਰਆਰਆਰ’ ਦੇ ਗੀਤ ਨਾਟੂ – ਨਾਟੂ ਨੇ ਆਸਕਰ 2023 ‘ਚ ਇਤਿਹਾਸ ਰਚ ਦਿੱਤਾ ਹੈ ਅਤੇ ਐਵਾਰਡ ਆਪਣੇ ਨਾਮ ਕਰ ਲਿਆ ਹੈ।

ਦੂਜੇ ਪਾਸੇ ਲਘੂ ਫਿਲਮ Elephant whispers ਨੂੰ ਵੀ ਆਸਕਰ ਵਿਚ ਐਵਾਰਡ ਮਿਲਿਆ ਹੈ। ਇਸ ਵਿਚਾਲੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਪ੍ਰਧਾਨ ਮੰਤਰੀ ਤੇ ਭਾਜਪਾ ਉਤੇ ਵਿਅੰਗ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੀ ਭਾਜਪਾ ਵਾਲਿਆਂ ਨੂੰ ਇਹ ਬੇਨਤੀ ਹੈ ਕਿ ਹੁਣ ਉਹ ਇਹ ਨਾ ਕਹਿਣ ਲੱਗ ਜਾਣ ਕੇ ਇਹ ਫਿਲਮ ਮੋਦੀ ਜੀ ਨੇ ਡਾਇਰੈਕਟ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਾਊਥ ਦੀ ਮੂਵੀ RRR ਦੇ ਇਕ ਗੀਤ ਨਾਟੂ ਨਾਟੂ ਨੂੰ ਓਰਿਜਨਲ ਸੌਂਗ ਲਈ ਐਵਾਰਡ ਮਿਲਿਆ ਹੈ, ਦੂਜੇ ਪਾਸੇ ਹਾਥੀਆਂ ਦੀ ਸੁਰੱਖਿਆ ਉਤੇ ਬਣੀ ਫਿਲਮ ਦਾ ‘ਐਲੀਫੈਂਟ ਵਿਸਪਰਰਸ” ਨੂੰ ਵੀ ਲਘੂ ਫਿਲਮਾਂ ਦੀ ਸ਼੍ਰੇਣੀ ਵਿਚ ਐਵਾਰਡ ਮਿਲਿਆ ਹੈ। ਜਿਸ ਨਾਲ ਭਾਰਤੀ ਫਿਲਮ ਇੰਡਸਟਰੀ ਦਾ ਨਾਂ ਸਾਰੀ ਦੁਨੀਆ ਵਿਚ ਉੱਚਾ ਹੋਇਆ ਹੈ।