ਖਰੜ : ਬੀਮਾਰ ਧੀ ਸਾਬਕਾ ਫੌਜੀ ਨੇ ਹਸਪਤਾਲ ਕਰਵਾਈ ਦਾਖਲ, ਪਿੱਛੋਂ ਚੋਰਾਂ ਨੇ 50 ਲੱਖ ਦੇ ਗਹਿਣਿਆਂ ਤੇ 2 ਲੱਖ ਨਕਦੀ ‘ਤੇ ਕੀਤਾ ਹੱਥ ਸਾਫ

0
368

ਮੋਹਾਲੀ | ਇਥੋਂ ਦੀ ਡਿਫੈਂਸ ਕਾਲੋਨੀ ਵਿਚ ਚੋਰਾਂ ਨੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ 50 ਲੱਖ ਰੁਪਏ ਦੇ ਗਹਿਣੇ ਅਤੇ ਪੌਣੇ 2 ਲੱਖ ਰੁਪਏ ਨਕਦੀ ਦੀ ਚੋਰੀ ਕਰ ਲਈ। ਫੌਜ ਤੋਂ ਸੇਵਾਮੁਕਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਮਕਾਨ ਨੰਬਰ 258 ਵਿਚ ਰਹਿੰਦੇ ਹਨ ਅਤੇ ਚੰਡੀਗੜ੍ਹ ਵਿਚ ਪ੍ਰਾਈਵੇਟ ਨੌਕਰੀ ਵੀ ਕਰਦੇ ਹਨ। ਉਨ੍ਹਾਂ ਨੇ ਪਹਿਲੀ ਮੰਜ਼ਿਲ ਦੇ ਕਮਰੇ ਕਿਰਾਏ ’ਤੇ ਦਿੱਤੇ ਹਨ।

ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਜਦੋਂ ਉਹ ਆਪਣੇ ਘਰ ਆਏ ਤਾਂ ਪਤਨੀ ਨੇ ਦੱਸਿਆ ਕਿ ਦਿੱਲੀ ਵਿਚ ਰਹਿ ਰਹੀ ਧੀ ਦੀ ਸਿਹਤ ਖ਼ਰਾਬ ਸੀ ਤੇ ਹਸਪਤਾਲ ਦਾਖਲ ਕਰਵਾਈ। ਇਸ ਕਰਕੇ ਉਹ ਜਲਦੀ ਵਿਚ ਘਰ ਨੂੰ ਤਾਲਾ ਲਗਾ ਕੇ ਦਿੱਲੀ ਲਈ ਰਵਾਨਾ ਹੋ ਗਏ। ਰਾਤ ਕਰੀਬ 10 ਵਜੇ ਕਿਰਾਏਦਾਰ ਵੀ ਕਿਸੇ ਕੰਮ ਲਈ ਜਲੰਧਰ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਸੀ ਅਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ।

ਉਨ੍ਹਾਂ ਨੇ ਆਪਣੀ ਧੀ ਦੇ ਸ਼ਗਨ ਲਈ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਰੱਖੀ ਸੀ। ਇਸ ਤੋਂ ਇਲਾਵਾ ਬੇਟੇ ਦੇ ਕਮਰੇ ਵਿਚ ਵੀ 28 ਹਜ਼ਾਰ ਨਕਦੀ ਅਤੇ 50 ਲੱਖ ਰੁਪਏ ਦੇ ਗਹਿਣੇ ਪਏ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਨੁਸਾਰ ਚੋਰ ਸ਼ਨੀਵਾਰ ਸਵੇਰੇ ਘਰ ਵਿਚ ਦਾਖਲ ਹੋਏ ਅਤੇ ਚੋਰੀ ਕਰਕੇ ਫਰਾਰ ਹੋ ਗਏ।