ਖੰਨਾ : ਕਾਰ ਤੇ ਟਰੱਕ ਵਿਚਾਲੇ ਭਿਆਨਕ ਟੱ.ਕਰ, 2 ਭੈਣਾਂ ਦੇ ਇਕਲੌਤੇ ਭਰਾ ਦੀ ਮੌ.ਤ

0
663

ਖੰਨਾ/ਜਲੰਧਰ, 24 ਫਰਵਰੀ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਨੋਵਾ ਕਾਰ ਤੇ ਟਰੱਕ ਵਿਚਾਲੇ ਟੱਕਰ ਹੋ ਗਈ, ਜਿਸ ਵਿਚ 2 ਭੈਣਾਂ ਦੇ ਇਕੌਲਤੇ ਭਰਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਧੀਰਾ ਵਜੋਂ ਹੋਈ ਹੈ। ਮ੍ਰਿਤਕ ਕਾਰ ਚਾਲਕ ਆਪਣੇ ਪਿੱਛੇ ਪਤਨੀ, ਛੋਟਾ ਬੱਚਾ ਤੇ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਇਹ ਵੀ ਖਬਰ ਹੈ ਕਿ ਮ੍ਰਿਤਕ ਨੇ ਕੁਝ ਸਮੇਂ ਬਾਅਦ ਵਿਦੇਸ਼ ਵੀ ਜਾਣਾ ਸੀ।

ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਜੀਜਾ ਜਲੰਧਰ ਨੇੜੇ ਗੁਰਾਇਆ ਵਿਖੇ ਰਹਿੰਦਾ ਸੀ। ਉਹ ਟੈਕਸੀ ਚਲਾ ਕੇ ਪਰਿਵਾਰ ਪਾਲ ਰਿਹਾ ਸੀ, ਅੱਜ ਸਵੇਰੇ ਜਦੋਂ ਉਹ ਦਿੱਲੀ ਤੋਂ ਸਵਾਰੀ ਛੱਡ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਇਹ ਹਾਦਸਾ ਵਾਪਰ ਗਿਆ। ਰਾਹਗੀਰ ਵੱਲੋਂ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਰਸਤੇ ਵਿਚ ਹੀ ਮੌਤ ਹੋ ਗਈ।

ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਦਸਾ ਖੰਨਾ ਨੇੜੇ ਵਾਪਰਿਆ ਹੈ। ਅੱਜ ਸਵੇਰੇ 5.30 ਦੇ ਕਰੀਬ ਜਦੋਂ ਰਣਜੀਤ ਸਿੰਘ ਧੀਰਾ ਦਿੱਲੀ ਤੋਂ ਜਲੰਧਰ ਵਾਪਸ ਜਾ ਰਿਹਾ ਸੀ ਤਾਂ ਟਰੱਕ ਤੇ ਕਾਰ ਵਿਚਾਲੇ ਟੱਕਰ ਹੋ ਗਈ, ਜਿਸ ਵਿਚ ਰਣਜੀਤ ਸਿੰਘ ਦੀ ਮੌਤ ਹੋ ਗਈ।