ਖੰਨਾ : ਫਾਸਟ ਫੂਡ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

0
1735

ਲੁਧਿਆਣਾ | ਖੰਨਾ ਦੇ ਦੋਰਾਹਾ ਵਿਖੇ ਮੰਗਲਵਾਰ ਰਾਤ ਕਰੀਬ 2 ਵਜੇ ਅੱਗ ਲੱਗਣ ਦੀ ਘਟਨਾ ਵਾਪਰੀ। ਉੱਥੇ ਹੀ ਹੰਗਰੀ ਪੁਆਇੰਟ ਨਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਅਤੇ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਟਲ ਗਿਆ।

ਦੱਸ ਦਈਏ ਫਾਸਟ ਫੂਡ ਦੀ ਦੁਕਾਨ ਦੇ ਅੰਦਰ ਹੀ ਗੈਸ ਸਿਲੰਡਰ ਪਏ ਸਨ। ਇਨ੍ਹਾਂ ਕਾਰਨ ਅੱਗ ਲੱਗਣ ਦੀ ਸੂਰਤ ਵਿਚ ਧਮਾਕਾ ਹੋ ਸਕਦਾ ਸੀ। ਖੁਸ਼ਕਿਸਮਤੀ ਇਹ ਰਹੀ ਕਿ ਰਸੋਈ ਵਿੱਚ ਪਏ ਇਨ੍ਹਾਂ ਸਿਲੰਡਰਾਂ ਤੱਕ ਅੱਗ ਨਹੀਂ ਪਹੁੰਚੀ ਅਤੇ ਇਸ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਦੁਕਾਨ ਦੇ ਨਾਲ ਹੀ ਗਹਿਣਿਆਂ ਦੀ ਦੁਕਾਨ ਅਤੇ ਕੱਪੜੇ ਦਾ ਸ਼ੋਅਰੂਮ ਹੈ। ਇਨ੍ਹਾਂ ਦਾ ਵੀ ਭਾਰੀ ਅੱਗ ਨਾਲ ਨੁਕਸਾਨ ਹੋ ਸਕਦਾ ਸੀ।

ਜਾਣਕਾਰੀ ਅਨੁਸਾਰ ਦੇਰ ਰਾਤ ਮੀਂਹ ਪੈਣ ਕਾਰਨ ਬਿਜਲੀ ਦਾ ਨੁਕਸ ਪੈ ਗਿਆ। ਜਦੋਂ ਬਿਜਲੀ ਵਿਭਾਗ ਦੇ ਕਰਮਚਾਰੀ ਇਲਾਕੇ ‘ਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਭਿਆਨਕ ਅੱਗ ਦੇਖੀ। ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ।