ਖੰਨਾ : 28 ਸਾਲ ਦੀ ਪ੍ਰੇਮਿਕਾ ਨੇ ਛੱਡਿਆ ਸਾਥ ਤਾਂ 51 ਸਾਲ ਦੇ ਵਿਅਕਤੀ ਨੇ ਨਿਗਲ ਲਿਆ ਜ਼ਹਿਰ, ਮੌਤ

0
507
sucide

ਲੁਧਿਆਣਾ | ਖੰਨਾ ਦੇ ਰਹਿਣ ਵਾਲੇ 51 ਸਾਲਾ ਸ਼ਮਸ਼ੇਰ ਸਿੰਘ ਨੇ ਜ਼ਹਿਰ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਦਾ ਪਿਛਲੇ 4 ਸਾਲਾਂ ਤੋਂ 28 ਸਾਲਾ ਔਰਤ ਨਾਲ ਸਬੰਧ ਸੀ। ਹੁਣ ਔਰਤ ਨੇ ਉਸ ਨੂੰ ਜਵਾਬ ਦੇ ਦਿੱਤਾ ਸੀ, ਜਿਸ ਕਾਰਨ ਉਸ ਨੇ ਜ਼ਹਿਰ ਨਿਗਲ ਲਿਆ।

ਉਸ ਦੀ ਹਾਲਤ ਵਿਗੜਨ ‘ਤੇ ਪਰਿਵਾਰਕ ਮੈਂਬਰ ਸ਼ਮਸ਼ੇਰ ਸਿੰਘ ਨੂੰ ਖੰਨਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਪੁੱਤਰੀ ਪ੍ਰਿਆ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਜੋਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਦੀ ਪਤਨੀ ਦੀ ਸਾਲ 2011 ਵਿਚ ਮੌਤ ਹੋ ਗਈ ਸੀ। ਕਰੀਬ 4 ਸਾਲ ਪਹਿਲਾਂ ਜੋਤੀ ਦੀ ਮੁਲਾਕਾਤ ਸ਼ਮਸ਼ੇਰ ਸਿੰਘ ਨਾਲ ਹੋਈ ਸੀ। ਦੋਵੇਂ ਰਿਲੇਸ਼ਨਸ਼ਿਪ ‘ਚ ਰਹਿਣ ਲੱਗੇ। ਕੁਝ ਦਿਨ ਪਹਿਲਾਂ ਜੋਤੀ ਨੇ ਸ਼ਮਸ਼ੇਰ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ। ਇਸੇ ਕਾਰਨ ਸ਼ਮਸ਼ੇਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।