ਅੰਮ੍ਰਿਤਸਰ ‘ਚ ਖਾਲਿਸਤਾਨੀ ਨਾਅਰੇ: ਪੰਨੂ ਨੇ ਏਅਰ ਇੰਡੀਆ ਦਾ ਫਿਰ ਬਾਈਕਾਟ ਕਰਨ ਦੀ ਦਿੱਤੀ ਧਮਕੀ

0
1060

ਅੰਮ੍ਰਿਤਸਰ, 28 ਨਵੰਬਰ| ਅੰਮ੍ਰਿਤਸਰ ਵਿੱਚ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਏਅਰਪੋਰਟ ਰੋਡ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ ਅਤੇ ਉਥੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਏ ਗਏ ਹਨ, ਪਰ ਇਹ ਨਾਅਰੇ ਅੰਮ੍ਰਿਤਸਰ ਭੰਡਾਰੀ ਪੁਲ ਨੇੜੇ ਐਕਸਟੈਂਸ਼ਨ ਕੋਲ ਲਿਖੇ ਗਏ ਹਨ। ਪੰਨੂ ਨੇ ਫਿਰ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ ਕੈਨੇਡਾ ਦੇ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਅਮਰੀਕਾ ਅਤੇ ਕੈਨੇਡਾ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਸੀ। ਵਰਮਾ ਨੇ ਕਿਹਾ ਕਿ ਅਮਰੀਕਾ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਕਥਿਤ ਤੌਰ ‘ਤੇ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਸਬੰਧਾਂ ਬਾਰੇ ਕੁਝ ‘ਕਾਨੂੰਨੀ ਸਬੂਤ’ ਮੁਹੱਈਆ ਕਰਵਾਏ ਹਨ, ਪਰ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਸਬੰਧਤ ਸਿਰਫ ਦੋਸ਼ ਸਾਂਝੇ ਕੀਤੇ ਸਨ।

ਅਮਰੀਕਾ ਨੇ ਜਿਸ ਭਾਰਤੀ ਕੁਨੈਕਸ਼ਨ ਦੀ ਗੱਲ ਕੀਤੀ ਹੈ, ਉਸ ਦਾ ਮਤਲਬ ਭਾਰਤ ਸਰਕਾਰ ਨਾਲ ਸਬੰਧ ਨਹੀਂ ਹੈ, ਸਗੋਂ ਇਹ ਭਾਰਤ ਵਿਚ ਰਹਿੰਦੇ ਕੁਝ ਲੋਕਾਂ ਨਾਲ ਜੁੜਿਆ ਹੋਇਆ ਹੈ। ਕਮਿਸ਼ਨਰ ਦੇ ਇਸ ਬਿਆਨ ਤੋਂ ਬਾਅਦ ਪੰਨੂ ਨੇ ਫਿਰ ਤੋਂ ਖਾਲਿਸਤਾਨੀ ਨਾਅਰੇ ਲਿਖੇ ਹਨ।

ਏਅਰ ਇੰਡੀਆ ਨੂੰ ਲਗਾਤਾਰ ਧਮਕੀ ਦਿੱਤੀ ਜਾ ਰਹੀ ਹੈ
ਅੱਤਵਾਦੀ ਪੰਨੂ ਨੇ ਕਿਹਾ ਕਿ ਏਅਰ ਇੰਡੀਆ ‘ਚ ਯਾਤਰਾ ਨਹੀਂ ਕਰਨੀ ਚਾਹੀਦੀ। 1984 ਤੋਂ ਸਿੱਖਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਕਿਸੇ ਵੀ ਸਿੱਖ ਨੂੰ ਇਸ ਏਅਰ ਇੰਡੀਆ ਵਿੱਚ ਯਾਤਰਾ ਨਹੀਂ ਕਰਨੀ ਚਾਹੀਦੀ।

ਨਵੰਬਰ ਦੀ ਸ਼ੁਰੂਆਤ ‘ਚ ਅੱਤਵਾਦੀ ਪੰਨੂ ਨੇ 19 ਨਵੰਬਰ ਤੋਂ ਇਸ ਫਲਾਈਟ ‘ਚ ਸਫਰ ਨਾ ਕਰਨ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ ਫਲਾਈਟ ‘ਚ ਸਵਾਰ ਹੋਣ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੇ ਜੋਖਮ ‘ਤੇ ਫਲਾਈਟ ‘ਚ ਸਵਾਰ ਹੋਣ। ਇਸ ਤੋਂ ਬਾਅਦ ਉਨ੍ਹਾਂ 18 ਨਵੰਬਰ ਨੂੰ ਸਿੱਖਾਂ ਨੂੰ ਏਅਰ ਇੰਡੀਆ ਦਾ ਬਾਈਕਾਟ ਕਰਨ ਲਈ ਕਿਹਾ।