ਤ੍ਰਿਸੂਰ/ਕੇਰਲਾ | ਇਥੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਕੇਰਲਾ ਦੇ ਤਿਰੂਵਿਲਵਾਮਾਲਾ ਵਿਚ ਇਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦੋਂ ਉਸ ਦੇ ਕੋਲ ਰੱਖੀ ਫੋਨ ਦੀ ਬੈਟਰੀ ਫਟ ਗਈ। ਪੁਲਿਸ ਨੇ ਦੱਸਿਆ ਕਿ ਆਦਿਤਿਆਸ਼੍ਰੀ ਦੁਆਰਾ ਵਰਤਿਆ ਗਿਆ ਮੋਬਾਇਲ ਸੋਮਵਾਰ ਰਾਤ ਕਰੀਬ 10.30 ਵਜੇ ਫਟ ਗਿਆ।
ਆਦਿਤਯਸ਼੍ਰੀ ਨੇੜਲੇ ਸਕੂਲ ਵਿਚ ਤੀਜੀ ਜਮਾਤ ਦੀ ਵਿਦਿਆਰਥਣ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।