KBC ਜੇਤੂ ਦਾ ਛਲਕਿਆ ਦਰਦ, ਕਿਹਾ- ਮੈਂ ਕ੍ਰਿਕਟਰ ਬਣਨਾ ਚਾਹੁੰਦਾ ਸੀ, ਮੈਥੋਂ ਰਿਸ਼ਵਤ ਮੰਗੀ ਗਈ, ਪਰ ਪੈਸੇ ਮੈਥੋਂ ਹੈ ਨੀਂ ਸੀ

0
1609

ਤਰਨਤਾਰਨ, 7 ਸਤੰਬਰ| ‘ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ-15 ਦੇ ਪਹਿਲੇ ਕਰੋੜਪਤੀ ਜਸਕਰਨ ਸਿੰਘ ਬਣ ਚੁੱਕੇ ਹਨ। ਜਸਕਰਨ ਨੇ ਕਿਹਾ ਕਿ ਕੇਬੀਸੀ ਵਿਨਰ ਬਣਨ ਦੇ ਨਾਲ ਮੇਰੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਤੋਂ ਚਾਹੁੰਦਾ ਸੀਕਿ ਲੋਕ ਮੇਰਾ ਨਾਂ ਜਾਣਨ ਤੇ ਹੁਣ ਕੇਬੀਸੀ ਦਾ ਵਿਨਰ ਬਣਨ ਦੇ ਬਾਅਦ ਮੇਰਾ ਨਾਂ ਲੋਕ ਜਾਨਣ ਲੱਗੇ ਹਨ।

ਜਸਕਰਨ ਸਿੰਘ ਨੇ ਦੱਸਿਆ ਕਿ ਮੈਂ ਤਰਨਤਾਰਨ ਦੇ ਪਿੰਡ ਖਾਲੜਾ ਦਾ ਰਹਿਣ ਵਾਲਾ ਹਾਂ। ਮੈਂ ਇਕਨਾਮਿਕਸ ਵਿਚ ਥਰਡ ਈਅਰ ਦਾ ਸਟੂਡੈਂਟ ਹਾਂ। ਮੈਂ ਪਿਛਲੇ ਸਾਲ ਤੋਂ ਕੇਬੀਸੀ ਦੇ ਸ਼ੋਅ ਦੀ ਤਿਆਰ ਕਰ ਰਿਹਾ ਹਾਂ। ਚਾਰ ਸਾਲਾਂ ਵਿਚ ਹਮੇਸ਼ਾ ਇੰਟਰਵਿਊ ਰਾਊਂਡ ਤੱਕ ਪਹੁੰਚ ਜਾਂਦਾ ਸੀ ਪਰ ਉਸ ਦੇ ਬਾਅਦ ਮੇਰਾ ਸਿਲੈਕਸ਼ਨ ਨਹੀਂ ਹੁੰਦਾ ਸੀ ਪਰ ਇਸ ਵਾਰ ਮੇਰਾ ਸਿਲੈਕਸ਼ਨ ਹੋ ਗਿਆ। ਕੇਬੀਸੀ ਦੀ ਤਿਆਰੀ ਕਰਦੇ ਹੋਏ ਮੈਨੂੰ ਲੱਗਾ ਕਿ ਮੈਨੂੰ ਯੂਪੀਐੱਸਸੀਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਯੂਪੀਐੱਸਸੀ ਦੀ ਤਿਆਰੀ ਵੀ ਪਿਛਲੇ ਢਾਈ ਸਾਲ ਤੋਂ ਕਰ ਰਿਹਾ ਹਾਂ।

ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਇਹ ਸ਼ੋਅ ਦੇਖਦਾ ਆਇਆ ਹਾਂ ਤੇ ਕਦੇ ਇਹ ਨਹੀਂ ਸੋਚਿਆ ਸੀ ਕਿ ਮੈਂ ਸ਼ੋਅ ਵਿਚ ਜਾਵਾਂਗਾ। ਮੈਂ ਬਚਪਨ ਵਿਚ ਕ੍ਰਿਕਟਰ ਬਣਨਾ ਚਾਹੁੰਦਾ ਸੀ। ਕਲਾਸ 9ਵੀਂ ਵਿਚ ਮੈਂ ਪੜ੍ਹਾਈ ਛੱਡ ਦਿੱਤੀ ਸੀ ਤੇ ਕ੍ਰਿਕਟ ਵਿਚ ਪੂਰੀ ਤਰ੍ਹਾਂ ਖੁਦ ਨੂੰ ਸਮਰਪਿਤ ਕਰ ਦੇਣਾ ਚਾਹੁੰਦਾ ਸੀ।

ਮੈਂ ਡਿਸਟ੍ਰਿਕਟ ਲੈਵਲ ਤੱਕ ਖੇਡਿਆ। ਮੈਂ ਪ੍ਰੈਕਟਿਸ ਮੈਚ ਵਿਚ ਬਹੁਤ ਚੰਗਾ ਪਰਫਾਰਮ ਕੀਤਾ ਸੀ ਪਰ ਮੈਨੂੰ ਨਹੀਂ ਚੁਣਿਆ ਗਿਆ। ਮੇਰੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ, ਜੋ ਮੈਂ ਨਹੀਂ ਦੇ ਸਕਿਆ।

ਕੁਰੱਪਸ਼ਨ ਟੇਲੈਂਟ ‘ਤੇ ਹਾਵੀ ਹੋ ਗਈ। ਉਸਦੇ ਬਾਅਦ ਮੇਰਾ ਜੀਅ ਕ੍ਰਿਕਟ ਤੋਂ ਉਠ ਗਿਆ। ਸਕੂਲ ਵਿਚ ਦਾਖਲਾ ਲੈਣ ਗਿਆ ਤਾਂ ਬੋਲਿਆ ਗਿਆ ਕਿ ਇਸ ਸਾਲ ਦਾਖਲੇ ਹੋ ਗਏ ਹਨ। ਹੁਣ ਅਗਲੇ ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ, ਖਾਲੀ ਬੈਠ ਨਹੀਂ ਸਕਦਾ ਸੀ। ਸੋਚਿਆ ਕੁਝ ਨਾਲੇਜ ਦੀਆਂ ਚੀਜ਼ਾਂ ਪੜ੍ਹ ਲਵਾਂ। ਇਸ ਦੌਰਾਨ ਲੱਗਾ ਕਿ ਕੇਬੀਸੀ ਨਾਲੇਜ ਦਾ ਮੰਚ ਹੈ। ਇਸ ਲਈ ਤਿਆਰੀ ਕਰਦੇ ਹਾਂ।

ਚਾਰ ਸਾਲਾਂ ਵਿਚ ਮੈਂ ਕੇਬੀਸੀ ਦੇ ਹਰ ਐਪੀਸੋਡ ਨੂੰ ਦੇਖਿਆ। ਮੈਂ ਨੋਟਸ ਬਣਾਏ ਕਿ ਕਿਸ ਫੀਲਡ ਤੋਂ ਸਵਾਲ ਆ ਰਹੇ ਹਨ ਤਾਂ ਉਸ ਫੀਲਡ ਨਾਲ ਜੁੜੀ ਹਰ ਗੱਲ ਦੀ ਜਾਣਕਾਰੀ ਮੈਂ ਲੈਂਦਾ ਸੀ। 1857 ਤੋਂ ਹੁਣ ਤੱਕ ਭਾਰਤ ਦੇ ਜਿੰਨੇ ਵੀ ਮਹਾਨ ਲੋਕ ਸਨ, ਉਨ੍ਹਾਂ ਬਾਰੇ ਵਿਕੀਪੀਡੀਆ ਤੋਂ ਪੜ੍ਹਿਆ। ਮੈਂ ਕੋਈ ਚਾਂਸ ਨਹੀਂ ਲੈਣਾ ਚਾਹੁੰਦਾ ਸੀ।