ਮਾਲਕ ਦੀ ਮਰਸੀਡੀਜ਼ ’ਤੇ ਨਾਬਾਲਗ ਵਿਦਿਆਰਥਣਾਂ ਦਾ ਪਿੱਛਾ ਕਰਨ ਵਾਲੇ ਕਸੂਤੇ ਫਸੇ

0
764

ਮੁੰਬਈ। ਅੰਬੋਲੀ ਪੁਲਿਸ ਨੇ ਅਜਿਹੇ ਨੌਜਵਾਨ ਨੂੰ ਲੱਭਣ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ, ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਛਲੇ ਹਫਤੇ ਅੰਧੇਰੀ ਪੱਛਮ ਵਿਚ ਆਪਣੇ ਬੌਸ ਦੀ ਮਰਸੀਡੀਜ਼ ਕਾਰ ਵਿਚ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਦਾ ਪਿੱਛਾ ਕੀਤਾ ਸੀ। ਅੰਬੋਲੀ ਪੁਲੀਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਨੇ ਦੱਸਿਆ, ‘ਅਸੀਂ ਪਹਿਲਾਂ ਹੀ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਫ਼ਰਾਰ ਹੈ ਤੇ ਉਸ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਬਣਾਈ ਹੈ। ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।’

ਬੀਤੇ ਸ਼ਨਿਚਰਵਾਰ ਦੁਪਹਿਰ ਨੂੰ ਦੋ 15 ​​ਸਾਲਾ ਲੜਕੀਆਂ ਟਿਊਸ਼ਨ ਤੋਂ ਘਰ ਪਰਤ ਰਹੀਆਂ ਸਨ। ਉਨ੍ਹਾਂ ਨੂੰ ਦੇਖ ਕੇ ਸਲਮਾਨ ਕੁਰੈਸ਼ੀ ਅਤੇ ਜ਼ੀਸ਼ਾਨ ਨੇ ਉਨ੍ਹਾਂ ਨੂੰ ਛੇੜਨਾ ਸ਼ੁਰੂ ਕਰ ਦਿੱਤਾ, ਅਸ਼ਲੀਲ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਡਰੀਆਂ ਕੁੜੀਆਂ ਛੇਤੀ ਨਾਲ ਆਟੋ ਰਿਕਸ਼ਾ ਵਿੱਚ ਬੈਠ ਕੇ ਘਰ ਲਈ ਰਵਾਨਾ ਹੋਈਆਂ ਪਰ ਮਰਸਡੀਜ਼ ਵਿਚ ਸਵਾਰ ਨੌਜਵਾਨਾਂ ਨੇ ਅੱਧਾ ਘੰਟਾ ਤਕ ਪਿੱਛਾ ਕੀਤਾ। ਇਸ ਦੌਰਾਨ ਕਈ ਵਾਰ ਆਟੋ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਕ ਸਮੇਂ ਜਦੋਂ ਆਟੋਰਿਕਸ਼ਾ ਟ੍ਰੈਫਿਕ ਜਾਮ ਵਿਚ ਫਸ ਗਿਆ ਕੁਰੈਸ਼ੀ ਕਾਰ ਵਿਚੋਂ ਉਤਰਿਆ ਅਤੇ ਇਕ ਲੜਕੀ ਨੂੰ ਫੋਨ ਨੰਬਰ ਦੇ ਕੇ ਗਿਆ।

ਡਰੀਆਂ ਲੜਕੀਆਂ ਘਰ ਪਹੁੰਚਣ ਵਿੱਚ ਕਾਮਯਾਬ ਹੋ ਗਈਆਂ ਅਤੇ ਇੱਕ ਦੇ ਪਿਤਾ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ। ਪੁਲਿਸ ਨੇ ਛੇਤੀ ਕਾਰਵਾਈ ਕਰਦਿਆਂ ਕੁਰੈਸ਼ੀ ਨੂੰ ਤਾਂ ਕਾਬੂ ਕਰ ਲਿਆ ਪਰ ਜ਼ੀਸ਼ਾਨ ਫ਼ਰਾਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਆਪਣੇ ਗ੍ਰਹਿ ਰਾਜ ਉੱਤਰ ਪ੍ਰਦੇਸ਼ ਵਿੱਚ ਭੱਜ ਗਿਆ ਹੈ। ਇਹ ਦੋਵੇਂ ਕੱਪੜਿਆਂ ਦੀ ਦੁਕਾਨ ‘ਤੇ ਕੰਮ ਕਰਦੇ ਹਨ, ਜਦੋਂ ਇਹ ਘਟਨਾ ਵਾਪਰੀ ਤਾਂ ਉਹ ਆਪਣੇ ਮਾਲਕ ਦੀ ਕਾਰ ਲੈ ਕੇ ਗਏ ਸਨ।